26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਖ਼ਾਨਪੁਰੀ ਨੂੰ ਸਦਮਾ, ਪਤਨੀ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 24-09-2025
ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਕਸਬਾ ਸ਼ਾਮਚੁਰਾਸੀ ਤੋਂ ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਅਤੇ ਉਸਤਾਦ ਸਲਾਮਤ ਅਲੀ-ਨਜਾਕਤ ਅਲੀ ਸੱਭਿਆਚਾਰਕ ਮੇਲੇ ਸ਼ਾਮਚੁਰਾਸੀ ਦੇ ਬਾਨੀ ਗੁਰਮੀਤ ਸਿੰਘ ਖ਼ਾਨਪੁਰੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਅਮਰਜੀਤ ਕੌਰ ਖ਼ਾਨਪੁਰੀ ਦਾ ਅਚਾਨਕ ਦਿਹਾਂਤ ਹੋ ਗਿਆ, ਜਿਨ੍ਹਾਂ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਖ਼ਾਨਪੁਰ (ਸਹੋਤਾ) ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਅਨੇਕਾਂ ਸੁਨੇਹੀਆਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਦੀ ਮਿ੍ਤਕ ਦੇਹ ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ, ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਦੂਰਦਰਸ਼ਨ ਤੇ ਆਕਾਸ਼ਬਾਣੀ ਨਾਲ ਜੁੜੀ ਸੰਸਥਾ ਦਰਸ਼ਕ ਸਰੋਤਾ ਸੰਘ ਵਲੋਂ ਜਗਦੀਸ਼ ਪਾਲ ਮਹਿਤਾ, ਇੰਟਰਨੈਂਸ਼ਨਲ ਪੰਜਾਬੀ ਕਲਚਰ ਸੁਸਾਇਟੀ ਸ਼ਾਮਚੁਰਾਸੀ ਵਲੋਂ ਦਲਜੀਤ ਬਿੱਟੂ, ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਖਤਰਾਏਕਲਾਂ ਟਰੱਸਟ ਅੰਮਿ੍ਤਸਰ ਵਲੋਂ ਦਿਲਬਾਗ ਸਿੰਘ ਖਤਰਾਏਕਲਾਂ ਅਤੇ ਵੱਖ-ਵੱਖ ਵਰਗਾਂ ਵਲੋਂ ਦੌਸ਼ਾਲੇ ਭੇਂਟ ਕੀਤੇ ਗਏ | ਅਰਦਾਸ ਉਪਰੰਤ ਉਨ੍ਹਾਂ ਦੇ ਸਪੁੱਤਰਾਂ ਮਨਜੀਤ ਸਿੰਘ ਅਤੇ ਸੁਖਜੀਤ ਸਿੰਘ ਖ਼ਾਨਪੁਰੀ ਨੇ ਚਿਤਾ ਨੂੰ ਅੱਗ ਵਿਖਾਈ | ਇਸ ਅੰਤਿਮ ਯਾਤਰਾ ਵਿਚ ਦੂਰਦਰਸ਼ਨ ਜਲੰਧਰ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਓਮ ਗੌਰੀ ਦੱਤ ਸ਼ਰਮਾ, ਮਿਲਕ ਪਲਾਂਟ ਹੁਸ਼ਿਆਰਪੁਰ ਦੇ ਸਾਬਕਾ ਚੇਅਰਮੈਨ ਕਰਮਜੀਤ ਸਿੰਘ ਬਬਲੂ ਜੋਸ਼, ਦਿਲਬਾਗ ਸਿੰਘ ਖਤਰਾਏਕਲਾਂ, ਅਵਤਾਰ ਸਿੰਘ ਬੱਸੀਆਂ, ਜਗਦੀਸ਼ਪਾਲ ਮਹਿਤਾ ਜਗਰਾਓਾ, ਡਾ. ਲਵਪ੍ਰੀਤ ਸਿੰਘ ਪਾਬਲਾ ਟਾਂਡਾ, ਮਿਸਤਰੀ ਸੰਤੋਖ ਸਿੰਘ, ਜਥੇਦਾਰ ਗੁਰਮੇਲ ਸਿੰਘ ਮੂੰਡੀਆਂ, ਜਥੇਦਾਰ ਗੁਰਜੀਤ ਸਿੰਘ ਪਾਬਲਾ, ਗੁਰਦੁਆਰਾ ਡੇਰਾ ਬਾਬਾ ਜਵਾਹਰ ਦਾਸ ਸੂਸਾਂ ਤੋਂ ਗੁਰਦਰਸ਼ਨ ਸਿੰਘ ਧਾਮੀ, ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਇੰਦਰਜੀਤ ਸਿੰਘ ਬੀਰਮਪੁਰ, ਜਨਰਲ ਕੌਂਸਲ ਮੈਂਬਰ ਕੁਲਦੀਪ ਸਿੰਘ ਢੱਡੇ, ਅਮਰ ਸਿੰਘ ਬਬਲੂ ਤਾਜੋਵਾਲ, ਰਘਵੀਰ ਸਿੰਘ ਬੱਗੇਵਾਲ, ਰਸ਼ਪਾਲ ਸਿੰਘ ਲਵਲੀ, ਕੁਲਦੀਪ ਸਿੰਘ ਚੌਹਾਨ, ਸੱਤਪਾਲ ਸਿੰਘ ਖੇੜੀ, ਪ੍ਰੇਮ ਲੋਹਟ, ਆਦਿੱਤਿਆ ਹਾਂਡਾ, ਬਲਜੀਤ ਕੌਰ, ਸੁਖਵਿੰਦਰ ਸਿੰਘ ਸੋਢੀ, ਬਲਵੰਤ ਸਿੰਘ ਬਰਿਆਲ, ਕਮਲਜੀਤ ਸਿੰਘ ਲਾਲੀ, ਉਂਕਾਰ ਸਿੰਘ ਖਰਦੇਹੜ ਦੇ ਨਾਂਅ ਪ੍ਰਮੁੱਖ ਹਨ |
Ad Position 22
No active advertisement
ਪਿਛਲੀ ਖ਼ਬਰ ਗੜ੍ਹਸ਼ੰਕਰ ਦੀਆਂ ਜਥੇਬੰਦੀਆਂ ਨੇ ਮੰਗਾਂ ਨੂੰ ਲੈ ਕੇ ਸ਼ਹਿਰ 'ਚ ਵਿਦਰੋਹ/ਚੇਤਨਾ ਮਾਰਚ ਕੱਢਿਆ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਤਿਉਹਾਰਾਂ ਮੌਕੇ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਸ਼ਚਿਤ
Ad Position 24