25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਦਿੱਲੀ ਇੰਟਰਨੈਸ਼ਨਲ ਸਕੂਲ ਦੀ ਗੁੰਜਨ ਜਸਵਾਲ ਨੇ ਰਚਿਆ ਇਤਿਹਾਸ

ਚੱਬੇਵਾਲ, 25 ਅਗਸਤ (ਰਾਜੀਵ ਭਾਰਦਵਾਜ)-ਦਿੱਲੀ ਇੰਟਰਨੈਸ਼ਨਲ ਸਕੂਲ ਦੀ ਪ੍ਰਤਿਭਾਸ਼ਾਲੀ ਨਿਸ਼ਾਨੇਬਾਜ਼ ਗੁੰਜਨ ਜਸਵਾਲ ਆਪਣੀ ਬੇਮਿਸਾਲ ਪ੍ਰਤਿਭਾ, ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਦੀ ਬਦੌਲਤ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰ ਗਈ ਹੈ। ਗੁੰਜਨ ਨੇ 45ਵੀਂ ਉੱਤਰੀ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ 2026 ਦੇ ਪਿਸਟਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਉਪਲਬਧੀ ਹਾਸਲ ਕੀਤੀ।

Ad Position 21
No active advertisement
ਅਜੀਤ ਡੈਸਕ 26-08-2026
ਚੱਬੇਵਾਲ, 25 ਅਗਸਤ (ਰਾਜੀਵ ਭਾਰਦਵਾਜ)-ਦਿੱਲੀ ਇੰਟਰਨੈਸ਼ਨਲ ਸਕੂਲ ਦੀ ਪ੍ਰਤਿਭਾਸ਼ਾਲੀ ਨਿਸ਼ਾਨੇਬਾਜ਼ ਗੁੰਜਨ ਜਸਵਾਲ ਆਪਣੀ ਬੇਮਿਸਾਲ ਪ੍ਰਤਿਭਾ, ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਦੀ ਬਦੌਲਤ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰ ਗਈ ਹੈ। ਗੁੰਜਨ ਨੇ 45ਵੀਂ ਉੱਤਰੀ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ 2026 ਦੇ ਪਿਸਟਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਉਪਲਬਧੀ ਹਾਸਲ ਕੀਤੀ। ਇਹ ਮੁਕਾਬਲਾ 17 ਅਗਸਤ ਤੋਂ 2 ਸਤੰਬਰ 2026 ਤੱਕ ਤ੍ਰਿਸ਼ੂਲ ਸ਼ੂਟਿੰਗ ਰੇਂਜ, ਦੇਹਰਾਦੂਨ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਮੁਕਾਬਲਾ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਅਤੇ ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਗੁੰਜਨ ਦੀ ਸਫਲਤਾ ਦੀ ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਉਹ ਦਸੰਬਰ ਵਿਚ ਹੋਣ ਵਾਲੀ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਨੁਮਾਇੰਦਗੀ ਕਰੇਗੀ। ਸਕੂਲ ਡਾਇਰੈਕਟਰ ਅਨੁਜ ਤੋਲਾ ਅਤੇ ਅਮਿਤ ਤੋਲਾ ਨੇ ਗੁੰਜਨ ਨੂੰ ਇਸ ਸ਼ਾਨਦਾਰ ਸਫਲਤਾ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਸ ਦੀ ਪ੍ਰਾਪਤੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਦੀ ਇੱਕ ਚਮਕਦਾਰ ਉਦਾਹਰਣ ਹੈ। ਸਕੂਲ ਪ੍ਰਿੰਸੀਪਲ ਮਾਰੀਆ ਜੌਨ ਨੇ ਗੁੰਜਨ ਦੀ ਸਫਲਤਾ ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਖ਼ਾਸ ਤੌਰ ‘ਤੇ ਉਸ ਦੇ ਕੋਚ ਸ਼ੌਰਿਆ ਸੈਣੀ ਦੀ ਸਮਰਪਿਤ ਸਿਖਲਾਈ, ਮਾਰਗਦਰਸ਼ਨ ਅਤੇ ਅਣਥੱਕ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਗੁੰਜਨ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ। ਦਿੱਲੀ ਇੰਟਰਨੈਸ਼ਨਲ ਸਕੂਲ ਪਰਿਵਾਰ ਨੂੰ ਆਪਣੀ ਹੋਨਹਾਰ ਨਿਸ਼ਾਨੇਬਾਜ਼, ਗੁੰਜਨ ਜਸਵਾਲ ‘ਤੇ ਮਾਣ ਹੈ। ਸਕੂਲ ਪਰਿਵਾਰ ਆਉਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ ਲਈ ਉਸ ਨੂੰ ਸ਼ੁੱਭਕਾਮਨਾਵਾਂ ਦਿੰਦਾ ਹੈ ਅਤੇ ਵਿਸ਼ਵਾਸ ਰੱਖਦਾ ਹੈ ਕਿ ਗੁੰਜਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਰਾਸ਼ਟਰੀ ਪੱਧਰ ‘ਤੇ ਪੰਜਾਬ ਅਤੇ ਸਕੂਲ ਦਾ ਨਾਮ ਰੌਸ਼ਨ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੋਂ ਸ਼ਿਫਟ ਹੋਏ ਹੈਲਥ ਫਾਰਮੇਸੀ ਅਫਸਰ ਭਲਕੇ ਨੂੰ ਐਲਾਨੇ ਗਏ ਸੰਘਰਸ਼ ਦਾ ਬਣਨਗੇ ਹਿੱਸਾ - ਪ੍ਰਧਾਨ ਸ਼ੁਭਮ ਸ਼ਰ... ਅਗਲੀ ਖ਼ਬਰ ਡੀ.ਏ.ਵੀ. ਕਾਲਜ ਦਸੂਹਾ ਵਿਖੇ ‘ਰਾਸ਼ਟਰੀ ਪੁਲਾੜ ਦਿਵਸ’ ਮੌਕੇ ’ਤੇ ਕਰਵਾਈ ਪੁਲਾੜ ਕੁਇਜ਼
Ad Position 24