ਪੱਸੀ ਕੰਢੀ, 27 ਸਤੰਬਰ (ਜਗਤਾਰ ਸਿੰਘ ਰਜਪਾਲਮਾ)-ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪਿੰਡਾਂ ਵਿਚ ਡਾ. ਭੀਮ ਰਾਓ ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਹੇਠ ਲਗਾਤਾਰ ਸਹਾਇਤਾ ਕੈਂਪ ਲਗਾਏ ਜਾ ਰਹੇ ਹਨ | ਇਸ ਕੜੀ ਤਹਿਤ ਰਾਵੀ ਦਰਿਆ ਤੋਂ ਪਾਰ ਪੈਂਦੇ ਪਿੰਡ ਚੱਕਰਾਮ ਸਰਾਏ, ਪਿੰਡ ਨਸਿਆਣ, ਮਕੌੜਾ ਪੱਤਣ, ਤੂਰ, ਚਿਬ, ਝੰਮਰ, ਭਰਿਆਲ, ਮੰਮਿਆ, ਚੱਕ ਰੰਗਾਂ, ਡੇਰੇ ਕਾਜਲਾ ਆਦਿ ਵੱਖ-ਵੱਖ ਹੜ੍ਹ ਪੀੜ੍ਹਤ ਪਿੰਡਾਂ 'ਚ ਮੈਡੀਕਲ ਤੇ ਰਾਹਤ ਸਮੱਗਰੀ ਵੰਡ ਸਮਾਗਮ ਕਰਵਾਏ ਗਏ | ਇਨ੍ਹਾਂ ਕੈਂਪਾਂ ਦੌਰਾਨ ਲਗਪਗ 355 ਹੜ੍ਹ ਪੀੜਤ ਲੋਕਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ 28 ਪਸ਼ੂਆਂ ਨੂੰ ਲੋੜੀਂਦੀਆਂ ਦਵਾਈਆਂ ਭੇਟ ਕੀਤੀਆਂ ਗਈਆਂ | ਕੈਂਪ ਦੌਰਾਨ ਦਵਾਈਆਂ ਦਾ ਯੋਗਦਾਨ ਕਰਨੈਲ ਸਿੰਘ ਪਿੰਡ ਰਾਣਾ ਵਲੋਂ ਆਪਣੇ ਸਵ: ਪਿਤਾ ਫੇਰਾ ਸਿੰਘ ਦੀ ਯਾਦ 'ਚ ਦਿੱਤਾ ਗਿਆ | ਇਸ ਤੋਂ ਇਲਾਵਾ 100 ਜੋੜੇ ਚੱਪਲਾ ਦੀ ਸੇਵਾ ਸੰਦੀਪ ਰਾਮਟਟਵਾਲੀ ਤੇ ਮਨਪ੍ਰੀਤ ਭੱਟੀ ਵਲੋਂ ਕੀਤੀ ਗਈ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਵਲੋਂ ਡਾ. ਨਿਰਮਲ ਸਿੰਘ ਸਮੂਹ ਸੁਸਾਇਟੀ ਮੈਂਬਰਾਂ ਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਨਿਰਮਲ ਸਿੰਘ ਨੇ ਸੁਸਾਇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਅੱਗੇ ਤੋਂ ਵੀ ਸੁਸਾਇਟੀ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨਗੇ | ਇਸ ਮੌਕੇ ਮੀਤ ਪ੍ਰਧਾਨ ਲੈਕ. ਦਲਜੀਤ ਸਿੰਘ, ਕਰਨੈਲ ਸਿੰਘ ਰਾਣਾ, ਮਨਦੀਪ ਸਿੰਘ ਇਟਲੀ, ਕੁਲਦੀਪ ਸਿੰਘ ਭਟੋਲੀ, ਡਾਕਟਰ ਬਲਜੀਤ ਸਿੰਘ, ਮੋਹਨ ਸਿੰਘ ਧੁੱਗਾ, ਹਰਦਿੰਦਰ ਸਿੰਘ ਦੀਪਕ, ਕਰਮਾ ਭੱਟੀ, ਪ੍ਰਭਜੋਤ ਸਿੰਘ, ਗੁਰਮੁੱਖ ਸਿੰਘ, ਅਨਮੋਲ ਆਦਿ ਹਾਜ਼ਰ ਸਨ |