20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਆਈ. ਬੀ. ਐਮ. ਨਾਲ ਸਮਝੌਤਾ

Ad Position 21
No active advertisement
ਅਜੀਤ ਡੈਸਕ 28-09-2025
ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ (ਆਰ. ਬੀ. ਪੀ. ਯੂ.) ਹੁਸ਼ਿਆਰਪੁਰ ਦੇ ਯੂਨੀਵਰਸਿਟੀ ਸਕੂਲ ਆਫ਼ ਫ਼ੈਸ਼ਨ ਡਿਜ਼ਾਈਨ ਨੇ ਆਈ. ਬੀ. ਐਮ. (ਸੀ. ਐਸ. ਆਰ. ਬਾਕਸ) ਨਾਲ ਆਪਣਾ ਪਹਿਲਾ ਸਮਝੌਤਾ (ਐਮ. ਓ. ਯੂ.) ਸਾਇਨ ਕੀਤਾ | ਇਸ ਸਮਝੌਤੇ ਦਾ ਉਦੇਸ਼ ਵਿਦਿਆਰਥੀਆਂ ਨੂੰ ਉਜਲੇ ਤੇ ਬਿਹਤਰ ਕਰੀਅਰ ਮੌਕੇ ਪ੍ਰਦਾਨ ਕਰਨਾ ਹੈ | ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਹਿਯੋਗ ਰਾਹੀਂ ਵਿਦਿਆਰਥੀਆਂ ਨੂੰ ਆਈ. ਬੀ. ਐਮ. ਸਕਿਲਜ਼ ਬਿਲਡ ਪਲੇਟਫ਼ਾਰਮ ਰਾਹੀਂ ਵਿਸ਼ਵ ਪੱਧਰੀ ਕੋਰਸ, ਉਦਯੋਗ ਨਾਲ ਸੰਬੰਧਿਤ ਹੁਨਰ ਤੇ ਵਧੀਆ ਰੋਜ਼ਗਾਰ ਮੌਕੇ ਮਿਲਣਗੇ | ਪਲੇਟਫ਼ਾਰਮ 'ਤੇ ਉਪਲਬਧ ਸਰੋਤ ਵਿਦਿਆਰਥੀਆਂ ਨੂੰ ਭਵਿੱਖ ਦੇ ਕਾਰਜ-ਖੇਤਰ ਦੀਆਂ ਚੁਣੌਤੀਆਂ ਲਈ ਤਿਆਰ ਕਰਨਗੇ | ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਚੰਦਰ ਮੋਹਨ ਨੇ ਕਿਹਾ ਕਿ ਆਈ. ਬੀ. ਐਮ. (ਸੀ. ਐਸ. ਆਰ. ਬਾਕਸ) ਨਾਲ ਇਹ ਸਮਝੌਤਾ ਸਾਡੇ ਵਿਦਿਆਰਥੀਆਂ ਨੂੰ ਉਦਯੋਗ-ਮਿਆਰੀ ਹੁਨਰ ਤੇ ਵਿਸ਼ਵ ਪੱਧਰੀ ਮੌਕੇ ਪ੍ਰਦਾਨ ਕਰੇਗਾ | ਇਹ ਸਹਿਯੋਗ ਉਨ੍ਹਾਂ ਨੂੰ 21ਵੀਂ ਸਦੀ ਦੇ ਕਾਰਜ-ਖੇਤਰ ਦੀਆਂ ਚੁਣੌਤੀਆਂ ਲਈ ਹੋਰ ਤਿਆਰ ਕਰੇਗਾ | ਸਮਝੌਤਾ ਹਸਤਾਖ਼ਰ ਸਮਾਗਮ 'ਤੇ ਰੀਤੂ ਠਾਕੁਰ (ਆਈ. ਬੀ. ਐਮ. ਸੀ. ਐਸ. ਆਰ. ਬਾਕਸ), ਜਸਦੀਪ ਕੌਰ ਧਾਮੀ (ਰਜਿਸਟਰਾਰ ਆਰ. ਬੀ. ਪੀ. ਯੂ.), ਚਰਨਪ੍ਰੀਤ ਸਿੰਘ (ਐਚ. ਓ. ਡੀ. ਫ਼ੈਸ਼ਨ ਡਿਜ਼ਾਈਨ), ਪਲੇਸਮੈਂਟ ਵਿਭਾਗ ਦੇ ਮੈਂਬਰ ਅਤੇ ਯੂਨੀਵਰਸਿਟੀ ਦੇ ਸਾਰੇ ਸਕੂਲਾਂ ਦੇ ਡਾਇਰੈਕਟਰ-ਪਿ੍ੰਸਿਪਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹ ਪੀੜਤਾਂ ਲਈ ਵੱਖ-ਵੱਖ ਪਿੰਡਾਂ 'ਚ ਕੀਤੀ ਉਗਰਾਹੀ ਅਗਲੀ ਖ਼ਬਰ ਅੰਬੇਡਕਰ ਸੁਸਾਇਟੀ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੀੜਤ 28 ਪਸ਼ੂਆਂ, 355 ਮਰੀਜ਼ਾਂ ਨੂੰ ਦਵਾਈਆਂ ਤੇ ਲੋੜੀਂਦੀ ਸਮਗ...
Ad Position 24