ਕੋਟਫ਼ਤੂਹੀ, 27 ਸਤੰਬਰ (ਅਵਤਾਰ ਸਿੰਘ ਅਟਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਵਿਚ ਹਲਕਾ ਚੱਬੇਵਾਲ ਦੇ ਅਕਾਲੀ ਆਗੂਆਂ ਵੱਲੋਂ ਵੀ ਇਸ ਕਾਰਜ ਵਿਚ ਯੋਗਦਾਨ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਪਿੰਡ ਬਹਿਬਲਪੁਰ ਤੋਂ ਸ਼ਿੰਗਾਰਾ ਸਿੰਘ ਬਹਿਬਲਪੁਰ ਵੱਲੋਂ 1,25000 ਰੁਪਏ, ਸਰਵਿੰਦਰ ਸਿੰਘ ਠੀਂਡਾ ਵੱਲੋਂ 10,000 ਰੁਪਏ, ਮਹਿੰਦਰ ਸਿੰਘ ਸਾਬਕਾ ਸਰਪੰਚ ਬਹਿਬਲਪੁਰ ਵੱਲੋਂ 10, 000 ਰੁਪਏ, ਜੋਗਾ ਸਿੰਘ ਦਾਤਾ ਵੱਲੋਂ 10, 000 ਰੁਪਏ, ਸੰਘਾ ਰੀਹਲਾ ਵੱਲੋਂ 10,000 ਰੁਪਏ ਜੋ ਕਰੀਬ 1,65000 ਰੁਪਏ ਦੀ ਰਾਸ਼ੀ ਬਣਦੀ ਹੈ, ਨੂੰ ਨਿਰਮਲ ਸਿੰਘ ਭੀਲੋਵਾਲ, ਜਥੇ. ਇਕਬਾਲ ਸਿੰਘ ਖੇੜਾ, ਸਰਵਿੰਦਰ ਸਿੰਘ ਠੀਂਡਾ, ਸਤਨਾਮ ਸਿੰਘ ਚੱਗਰਾਂ ਨੂੰ ਭੇਟ ਕੀਤੀ | ਇਸ ਮੌਕੇ ਜਥੇ. ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਵੀਰ ਸਿੰਘ ਬਾਦਲ ਪਹਿਲੇ ਦਿਨ ਤੋਂ ਹੀ ਹੜ੍ਹ ਪੀੜਤਾਂ ਦੀ ਗਰਾਊਾਡ ਲੈਵਲ ਤੇ ਜਾ ਕੇ ਹਰ ਤਰ੍ਹਾਂ ਦੀਆਂ ਸੇਵਾਵਾਂ ਵਿਚ ਹਿੱਸਾ ਪਾ ਰਹੇ ਹਨ ਤੇ ਆਪਾਂ ਵੀ ਸਾਰੇ ਇਹਨਾਂ ਸੇਵਾਵਾਂ ਵਿਚ ਬਣਦਾ ਯੋਗਦਾਨ ਪਾਈਏ ਨਾਲ ਹੀ ਉਨ੍ਹਾਂ ਨੇ ਸਭ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਜਸਵੀਰ ਸਿੰਘ ਭੱਟੀ, ਜਥੇ. ਨਰਿੰਦਰ ਸਿੰਘ ਕੋਟਫ਼ਤੂਹੀ, ਰਣਜੋਧ ਸਿੰਘ ਨਡਾਲੋਂ, ਸਤਨਾਮ ਸਿੰਘ, ਜਸਵੀਰ ਸਿੰਘ ਪੰਚ, ਜਸਵਿੰਦਰ ਕੌਰ, ਕੁਲਵੀਰ ਸਿੰਘ, ਲਖਵੀਰ ਸਿੰਘ ਇਟਲੀ ਆਦਿ ਹਾਜ਼ਰ ਸਨ |