ਦਸੂਹਾ, 27 ਸਤੰਬਰ (ਕੌਸ਼ਲ)-ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਏ. ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਵੱਡਾ ਯੋਗਦਾਨ ਪਾਇਆ ਗਿਆ ਹੈ | ਮਿੱਲ ਦੇ ਸੀ. ਐਮ. ਡੀ. ਡਾ. ਰਜਿੰਦਰ ਸਿੰਘ (ਰਾਜੂ) ਚੱਢਾ ਤੇ ਐਮ. ਡੀ. ਅਸੀਸ ਸਿੰਘ ਚੱਢਾ ਨੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ 50 ਲੱਖ ਰੁਪਏ ਦਾ ਚੈੱਕ ਭੇਟ ਕਰਕੇ ਇਹ ਰਕਮ ਮੁੱਖ ਮੰਤਰੀ ਰੰਗਲਾ ਪੰਜਾਬ ਫ਼ੰਡ 'ਚ ਜਮਾਂ ਕਰਵਾਈ | ਇਸ ਸੰਬੰਧੀ ਪ੍ਰੈਜ਼ੀਡੈਂਟ ਬਲਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਮਿੱਲ ਮੈਨੇਜਮੈਂਟ ਵਲੋਂ ਇਹ ਵੱਡਾ ਯੋਗਦਾਨ ਮਿਸ਼ਨ ਚੜ੍ਹਦੀ ਕਲਾ ਤਹਿਤ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਭਲਾਈ ਤੇ ਮੁੜ ਵਸੇਬੇ ਲਈ ਸਮਰਪਿਤ ਕੀਤਾ ਗਿਆ ਹੈ | ਇਸ ਮੌਕੇ ਮਿੱਲ ਦੇ ਜੀ. ਐਮ. (ਗੰਨਾ) ਪੰਕਜ ਕੁਮਾਰ, ਏ. ਜੀ. ਐਮ. ਦੇਸ ਰਾਜ, ਜੀ. ਐਮ. (ਫਾਈਨਾਂਸ) ਭੋਪਾਲ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ | ਸਮਾਜਿਕ ਭਲਾਈ ਲਈ ਦਿੱਤੀ ਗਈ ਇਹ ਰਕਮ ਨਾ ਸਿਰਫ਼ ਹੜ੍ਹ ਪੀੜਤ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ, ਸਗੋਂ ਇਸ ਨਾਲ ਹੋਰ ਉਦਯੋਗਿਕ ਘਰਾਂ ਨੂੰ ਵੀ ਲੋਕ ਹਿਤ ਕਾਰਜਾਂ ਵਿਚ ਅੱਗੇ ਆਉਣ ਲਈ ਪ੍ਰੇਰਨਾ ਮਿਲੇਗੀ |