20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਡਾ. ਗਗਨਦੀਪ ਕੌਰ ਨੇ ਸੰਭਾਲਿਆ ਸਰਕਾਰੀ ਕਾਲਜ 'ਚ ਪਿੰ੍ਰਸੀਪਲ ਦਾ ਅਹੁਦਾ <br/>

Ad Position 21
No active advertisement
ਅਜੀਤ ਡੈਸਕ 28-09-2025
ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਡਾ. ਗਗਨਦੀਪ ਕੌਰ ਨੇ ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ | ਉਨ੍ਹਾਂ ਦਾ ਕਰੀਬ 30 ਸਾਲ ਦਾ ਵੱਖ-ਵੱਖ ਐਡਮਿਸਟਿਰੇਟਵ ਪੋਸਟਾਂ ਤੇ ਸਰਕਾਰੀ ਕਾਲਜਾਂ 'ਚ ਕੰਮ ਕਰਨ ਦਾ ਤਜ਼ਰਬਾ ਹੈ | ਪਿ੍ੰ. ਗਗਨਦੀਪ ਕੌਰ ਸਰਕਾਰੀ ਕਾਲਜ ਤੋਂ 1994 'ਚ ਐਮ. ਏ. ਇਤਿਹਾਸ ਦੀ ਪ੍ਰੀਖਿਆ ਚਾਰ ਸੋਨ ਤਗਮਿਆਂ ਨਾਲ ਪਾਸ ਕੀਤੀ ਸੀ | ਉਨ੍ਹਾਂ ਨੇ 2000 ਤੋਂ 2005 ਤੱਕ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਬਤੌਰ ਪ੍ਰੋਫੈਸਰ ਸੇਵਾਵਾਂ ਦਿੱਤੀਆਂ ਹਨ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਇਸ ਦੌਰਾਨ ਕਾਲਜ ਦੇ ਐਨ. ਸੀ. ਸੀ. ਕੈਡਟਾਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਕਾਲਜ ਦੀ ਤਰੱਕੀ ਤੇ ਬਿਹਤਰੀ ਲਈ ਮਿਹਨਤ ਕਰਨਗੇ ਅਤੇ ਵਿਦਿਆਰਥੀਆਂ ਦੀ ਪੜ੍ਹਾਈ 'ਚ ਹੋਰ ਨਿਖਾਰ ਲਿਆਉਣ ਲਈ ਸਟਾਫ਼ ਦੇ ਸਹਿਯੋਗ ਨਾਲ ਯਤਨ ਕਰਨਗੇ | ਇਸ ਮੌਕੇ ਉਨ੍ਹਾਂ ਦੇ ਪਤੀ ਤਜਿੰਦਰ ਸਿੰਘ ਬੱਲ ਜੱਜ ਪੰਜਾਬ ਸਟੇਟ ਲੋਕ ਅਦਾਲਤ, ਡਾ. ਪਵਨਦੀਪ ਕੌਰ ਵਾਇਸ ਪਿੰ੍ਰਸੀਪਲ ਖ਼ਾਲਸਾ ਕਾਲਜ ਮਾਹਿਲਪੁਰ, ਡਾ. ਅਮਰਜੀਤ ਸਿੰਘ ਪਿ੍ੰਸੀਪਲ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਐਡਵੋਕੇਟ ਟੀ. ਐੱਸ. ਗਰੇਵਾਲ, ਪ੍ਰੋ. ਸਿਮਰਨਜੀਤ ਸਿੰਘ ਬੈਂਸ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨੀ ਮਨੁੱਖਤਾ ਦੀ ਸੱਚੀ ਸੇਵਾ-ਬਾਬਾ ਜੰਗ ਸਿੰਘ ਦੀਵਾਨਾ ਅਗਲੀ ਖ਼ਬਰ ਸਿੱਖ ਵੈੱਲਫੇਅਰ ਸੁਸਾਇਟੀ ਵਲੋਂ ਸਕਰਾਲਾ, ਬੱਸੀ ਮਰੂਫ ਤੇ ਸਹਿਜੋਵਾਲ ਵਿਖੇ ਗੁਰਮਤਿ ਸਮਾਗਮ ਕਰਵਾਏ <br/>
Ad Position 24