ਟੱਲੇਵਾਲ, 27 ਸਤੰਬਰ (ਸੋਨੀ ਚੀਮਾ)-ਡੇਰਾ ਬਾਬਾ ਭਜਨ ਸਿੰਘ ਜੀ ਦੀਵਾਨਾ ਦੇ ਮੁੱਖ ਸੇਵਾਦਾਰ ਅਤੇ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ ਵਲੋਂ ਇਕ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਸਮੇਂ ਸਹਾਇਤਾ ਕਰਦੇ ਹੋਏ ਮਿਸਾਲ ਪੇਸ਼ ਕੀਤੀ ਗਈ | ਇਸ ਮੌਕੇ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ ਵਲੋਂ ਮਜ਼ਦੂਰ ਬਲਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਦੀ ਧੀ ਸਰਬਜੀਤ ਕੌਰ ਦੇ ਵਿਆਹ ਸਮੇਂ ਸਗਨ ਭੇਟ ਕੀਤਾ ਗਿਆ | ਨਾਲ ਹੀ ਇਕ ਖੰਡ ਦੀ ਬੋਰੀ, ਇਕ ਗੱਟਾ ਆਲੂ ਅਤੇ ਇਕ ਗੱਟਾ ਪਿਆਜ਼ ਵੀ ਪਰਿਵਾਰ ਨੂੰ ਪ੍ਰਦਾਨ ਕੀਤੇ ਗਏ | ਇਸ ਦੌਰਾਨ ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਤੇ ਡੇਰਾ ਬਾਬਾ ਭਜਨ ਸਿੰਘ ਜੀ ਦੀਵਾਨਾ ਹਮੇਸ਼ਾ ਲੋੜਵੰਦ ਪਰਿਵਾਰਾਂ ਨਾਲ ਖੜ੍ਹਾ ਰਿਹਾ ਹੈ | ਇਹ ਉਪਰਾਲਾ ਐਨ.ਆਰ.ਆਈ ਭਰਾਵਾਂ ਡਾ: ਸੁਰਿੰਦਰ ਸਿੰਘ (ਅਮਰੀਕਾ), ਅਰਵਿੰਦਰ ਸਿੰਘ ਗੰਗੋਹਰ, ਮਨਜੀਤ ਸਿੰਘ ਝੱਡਾ (ਯੂ.ਕੇ.), ਬਲਜੀਤ ਸਿੰਘ (ਕੈਨੇਡਾ), ਵਿਸਾਖਾ ਸਿੰਘ (ਕੈਨੇਡਾ), ਜਗਦੀਸ਼ ਸਿੰਘ (ਕੈਨੇਡਾ), ਮੰਨਾਜੀਤ ਸਿੰਘ (ਇੰਗਲੈਂਡ), ਹਨੀ ਸਿੰਘ (ਇੰਗਲੈਂਡ), ਸੋਨਾ ਸਿੰਘ (ਨਿਊਜ਼ੀਲੈਂਡ), ਲਖਵਿੰਦਰ ਸਿੰਘ (ਕੈਨੇਡਾ), ਸਹਿਜਪਾਲ ਸਿੰਘ (ਕੈਨੇਡਾ), ਸੋਨੀ (ਕੈਨੇਡਾ), ਲਾਡੀ (ਅਮਰੀਕਾ), ਪਰਭਜੋਤ ਸਿੰਘ (ਯੂ.ਕੇ.), ਸੁਰਿੰਦਰ ਸਿੰਘ ਢਿੱਲੋਂ ਦੀਵਾਨਾ (ਇੰਗਲੈਂਡ) ਅਤੇ ਪ੍ਰਧਾਨ ਗੁਰਦੀਪ ਸਿੰਘ ਦੀਵਾਨਾ ਦੇ ਸਹਿਯੋਗ ਨਾਲ ਸੰਭਵ ਹੋ ਸਕੀ ਹੈ | ਇਸ ਮੌਕੇ ਲੋੜਵੰਦ ਪਰਿਵਾਰ ਵਲੋਂ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਿਰੋਪਾ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੇਵਾਦਾਰ ਸਤਿਨਾਮ ਸਿੰਘ ਦੀਵਾਨਾ, ਗੋਰਾ ਸਿੰਘ ਦੀਵਾਨਾ, ਹਰਜੀਤ ਕੌਰ ਹਮੀਦੀ, ਮਨਪ੍ਰੀਤ ਕੌਰ ਹਮੀਦੀ, ਬਾਬਲਾ ਸਿੰਘ ਅਤੇ ਲਾਡੀ ਸਿੰਘ ਹਮੀਦੀ ਹਾਜ਼ਰ ਸਨ |