20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਐਸ. ਪੀ. ਐਨ. ਐਸ. ਐਸ. ਕੇ. ਪਬਲਿਕ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 19-10-2025
ਮੁਕੇਰੀਆਂ, 18 ਅਕਤੂਬਰ (ਰਾਮਗੜ੍ਹੀਆ)-ਐਸ. ਪੀ. ਐਨ. ਐਸ. ਐਸ. ਕੇ. ਪਬਲਿਕ ਸਕੂਲ 'ਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ | ਪ੍ਰੋਗਰਾਮ ਦਾ ਆਰੰਭ ਦੀਪ ਜਗਾ ਕੇ ਕੀਤਾ | ਇਸ ਮੌਕੇ ਬੱਚਿਆਂ ਦੁਆਰਾ ਜਮਾਤਾਂ 'ਚ ਸਜਾਵਟਾਂ ਤੇ ਰੰਗੋਲੀ ਆਦਿ ਤਿਆਰ ਕੀਤੀ ਗਈ | ਪਿ੍ੰਸੀਪਲ ਪ੍ਰੀਆ ਠਾਕਰ ਨੇ ਸ਼ੁਭਕਾਮਨਾਵਾਂ ਦਿੰਦੇ ਹੋਏ ਬੱਚਿਆਂ ਨੂੰ ਦੱਸਿਆ ਕਿ ਦਿਵਾਲੀ ਸੱੁਖ ਤੇ ਸ਼ਾਂਤੀ ਦਾ ਤਿਉਹਾਰ ਹੈ | ਇਸ ਤਿਉਹਾਰ ਨੂੰ ਸਕੂਲ 'ਚ ਮਨਾਉਣ ਨਾਲ ਬੱਚਿਆਂ ਨੂੰ ਤਿਉਹਾਰ ਦੇ ਸੰਸਕਿ੍ਤਕ ਮਹੱਤਵ ਨੂੰ ਸਮਝਣ ਦਾ ਮੌਕਾ ਮਿਲਦਾ ਹੈ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਨਰੰਗ ਨੇ ਹਰੀ ਭਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਅਤੇ ਦੀਵਿਆਂ ਦੇ ਨਾਲ-ਨਾਲ ਬੂਟੇ ਲਗਾਉਣ ਲਈ ਵੀ ਬੱਚਿਆਂ ਨੂੰ ਕਿਹਾ | ਸਕੂਲ ਦੇ ਬੱਚਿਆਂ ਨੇ ਸੁੰਦਰ ਦੀਪ ਜਗਾਏ | ਵਿਦਿਆਰਥੀਆਂ ਨੇ ਆਪਣੀਆਂ ਜਮਾਤਾਂ ਨੂੰ ਰੰਗੋਲੀ ਆਦਿ ਨਾਲ ਸਜਾ ਕੇ ਦਿਲ ਖਿਚਵਾਂ ਬਣਾਇਆ | ਸ਼ਾਨਦਾਰ ਰੰਗੋਲੀ ਬਣਾਉਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਤੇ ਮਠਿਆਈ ਵੰਡੀ ਗਈ | ਸਕੂਲ ਦੇ ਹਰ ਮਾਹਿਰ ਨੂੰ ਵਾਤਾਵਰਨ ਦੇ ਪ੍ਰਤੀ ਉਤਸਵ ਮਨਾਉਣ ਦੀ ਅਪੀਲ ਕੀਤੀ | ਬੱਚਿਆਂ ਨੇ ਘਰ ਦੀ ਬਣੀ ਮਠਿਆਈ, ਪਕਵਾਨ ਇਕ ਦੂਜੇ ਨਾਲ ਮਿਲਜੁਲ ਕੇ ਖਾਦੇ | ਸਕੂਲ ਦੇ ਸਮੂਹ ਸਟਾਫ ਨੇ ਵੀ ਸਮਾਜ ਨੂੰ ਹਰੀ ਭਰੀ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਆਕਸਫ਼ੋਰਡ ਵਰਲਡ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24