20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਫ਼ੈਕਟਰੀਆਂ ਤੇ ਆਰੇ ਵਾਲਿਆਂ ਦੀ ਮਨਮਾਨੀ: ਨਵੀਂ ਬਣੀ ਸੜਕ ਤੋਂ ਧੱਕੇ ਨਾਲ ਓਵਰਲੋਡ ਵਾਹਨ ਲੰਘਾਏ

ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)-ਪਿੰਡ ਖਾਖਲੀ ਤੋਂ ਬੂਆ ਬਾਈ ਰੋਡ ’ਤੇ ਬਣਾਈ ਗਈ ਕੰਕਰੀਟ ਦੀ ਨਵੀਂ ਸੜਕ ਸਥਾਨਕ ਫ਼ੈਕਟਰੀਆਂ ਵਾਲਿਆਂ ਅਤੇ ਆਰੇ ਵਾਲਿਆਂ ਦੀਆਂ ਆਪ ਹੁਦਰੀਆਂ ਦੇ ਚੱਲਦਿਆਂ ਟੁੱਟਣੀ ਸ਼ੁਰੂ ਹੋ ਗਈ ਹੈ ਕਿਉਂਕਿ ਮਨਮਰਜ਼ੀ ਨਾਲ ਨਵੀਂ ਬਣੀ ਸੜਕ ਨੂੰ ਪੱਕਿਆ ਹੋਣ ਤੋਂ ਪਹਿਲਾਂ ਹੀ ਚਾਲੂ ਕਰ ਦਿੱਤਾ ਅਤੇ ਓਵਰਲੋਡ ਟਰਾਲੀਆਂ ਲੰਘੋਣੀਆਂ ਸ਼ੁਰੂ ਕਰ ਦਿੱਤੀਆਂ। ਇਸ ਟੁੱਟ ਰਹੀ ਸੜਕ ਦਾ ਵਿਰੋਧ ਕਰਦਿਆਂ ਸਥਾਨਕ ਵਾਸੀਆਂ ਪਿੰਡ ਬਾਗਪੁਰ ਦੀ ਸਰਪੰਚ ਗੁਰਪ੍ਰੀਤ ਕੌਰ, ਪੰਚ ਮਨੀਸ਼ ਸੈਣੀ, ਸਾਬਕਾ ਸਰਪੰਚ ਗੁਰਮੀਤ ਸਿੰਘ, ਰਮਨਦੀਪ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਸਰੂਪ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਤੁਰੰਤ ਇਸਦੀ ਸ਼ਿਕਾਇਤ ਸੰਬੰਧਿਤ ਵਿਭਾਗ ਨੂੰ ਕੀਤੀ।

Ad Position 21
No active advertisement
ਪਿੰਡ ਖਾਖਲੀ ਤੋਂ ਬੂਆ ਬਾਈ ਰੋਡ ’ਤੇ ਬਣਾਈ ਗਈ ਕੰਕਰੀਟ ਦੀ ਨਵੀਂ ਸੜਕ ਤੋਂ ਲੰਘਦੀ ਹੋਈ ਓਵਰਲੋਡ ਟਰਾਲੀ। (ਨਾਲ) ਟੁੱਟੀ ਸੜਕ ਦਾ ਦ੍ਰਿਸ਼। ਤਸਵੀਰਾਂ: ਹਮਸ਼ਾਇਨ ਸਟੂਡੀਓ 20-08-2026
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)-ਪਿੰਡ ਖਾਖਲੀ ਤੋਂ ਬੂਆ ਬਾਈ ਰੋਡ ’ਤੇ ਬਣਾਈ ਗਈ ਕੰਕਰੀਟ ਦੀ ਨਵੀਂ ਸੜਕ ਸਥਾਨਕ ਫ਼ੈਕਟਰੀਆਂ ਵਾਲਿਆਂ ਅਤੇ ਆਰੇ ਵਾਲਿਆਂ ਦੀਆਂ ਆਪ ਹੁਦਰੀਆਂ ਦੇ ਚੱਲਦਿਆਂ ਟੁੱਟਣੀ ਸ਼ੁਰੂ ਹੋ ਗਈ ਹੈ ਕਿਉਂਕਿ ਮਨਮਰਜ਼ੀ ਨਾਲ ਨਵੀਂ ਬਣੀ ਸੜਕ ਨੂੰ ਪੱਕਿਆ ਹੋਣ ਤੋਂ ਪਹਿਲਾਂ ਹੀ ਚਾਲੂ ਕਰ ਦਿੱਤਾ ਅਤੇ ਓਵਰਲੋਡ ਟਰਾਲੀਆਂ ਲੰਘੋਣੀਆਂ ਸ਼ੁਰੂ ਕਰ ਦਿੱਤੀਆਂ। ਇਸ ਟੁੱਟ ਰਹੀ ਸੜਕ ਦਾ ਵਿਰੋਧ ਕਰਦਿਆਂ ਸਥਾਨਕ ਵਾਸੀਆਂ ਪਿੰਡ ਬਾਗਪੁਰ ਦੀ ਸਰਪੰਚ ਗੁਰਪ੍ਰੀਤ ਕੌਰ, ਪੰਚ ਮਨੀਸ਼ ਸੈਣੀ, ਸਾਬਕਾ ਸਰਪੰਚ ਗੁਰਮੀਤ ਸਿੰਘ, ਰਮਨਦੀਪ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਸਰੂਪ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਤੁਰੰਤ ਇਸਦੀ ਸ਼ਿਕਾਇਤ ਸੰਬੰਧਿਤ ਵਿਭਾਗ ਨੂੰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਲੋਕਾਂ ਦੀ ਸਹੂਲਤ ਲਈ ਸੜਕਾਂ ਦਾ ਨਿਰਮਾਣ ਕਰਵਾ ਰਹੀ ਹੈ ਪਰ ਦੂਸਰੇ ਪਾਸੇ ਕੁੱਝ ਲੋਕਾਂ ਦੀਆਂ ਮਨਮਾਨੀਆਂ ਤੇ ਸੜਕ ਤੋਂ ਲੰਘਾਏ ਜਾ ਰਹੇ ਭਾਰੀ ਵਾਹਨਾਂ ਕਾਰਨ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ ਤੇ ਕੰਕਰੀਟ ਦੀ ਸੜਕ ਹੋਣ ਕਾਰਨ ਜਗ੍ਹਾ-ਜਗ੍ਹਾ ’ਤੇ ਤਰੇੜਾਂ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਲੱਕੜ ਦੀਆਂ ਓਵਰਲੋਡ ਟਰਾਲੀਆਂ ਨਾਲ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ ਪਰ ਇਸਦੇ ਬਾਵਜੂਦ ਪ੍ਰਸ਼ਾਸਨ ਵਲੋਂ ਇਨ੍ਹਾਂ ’ਤੇ ਕੋਈ ਰੋਕ ਨਹੀਂ ਲਗਾਈ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਪੀ.ਡੀ.ਡਬਲਯੂ. ਦੇ ਜੇ.ਈ. ਅਨਿਲ ਕੁਮਾਰ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਤੁਰੰਤ ਭਾਰੀ ਵਾਹਨਾਂ ਨੂੰ ਲੰਘਣਾ ਬੰਦ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਇਹ ਸੜਕ ਬਣਾਈ ਗਈ ਹੈ ਤੇ ਇਸਦਾ ਨਿਰਮਾਣ ਵੀ ਅਜੇ ਤੱਕ ਮੁਕੰਮਲ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸੜਕ ਦੀਆਂ ਬਰਮਾਂ ਨਾ ਹੋਣ ਕਾਰਨ ਭਾਰੀ ਵਾਹਨਾਂ ਦੇ ਲੰਘਣ ਕਾਰਨ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ ਜਿਸਦੇ ਚੱਲਦਿਆਂ ਭਾਰੀ ਵਾਹਨਾਂ ਨੂੰ ਲੰਘਣਾ ਬੰਦ ਕਰ ਦਿੱਤਾ ਗਿਆ ਹੈ ਤੇ ਜਦੋਂ ਤੱਕ ਸੜਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਭਾਰੀ ਵਾਹਨਾਂ ਦੇ ਲੰਘਣ ’ਤੇ ਰੋਕ ਲੱਗੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਅਗਲੀ ਖ਼ਬਰ ਹੁਸ਼ਿਆਰਪੁਰ ਕੈਂਪਸ ’ਚ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ
Ad Position 24