27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਚੜ੍ਹਦੀ ਕਲਾ ਸੇਵਕ ਜਥੇ ਨੇ ਕੀਰਤਨ ਦਰਬਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 20-10-2025
ਨਸਰਾਲਾ, 19 ਅਕਤੂਬਰ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 'ਚੜ੍ਹਦੀ ਕਲ੍ਹਾ ਸੇਵਕ ਜਥਾ' ਵਲੋਂ ਡੇਰਾ ਸੰਤਪੁਰਾ ਮਾਣਕੋ ਜੱਬੜ ਦੇ ਅਸ਼ੀਰਵਾਦ ਨਾਲ ਸਮੂਹ ਇਲਾਕਾ ਨਿਵਾਸੀ ਸੰਗਤਾਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੇ ਭਾਈ ਦਿਆਲਾ, ਭਾਈ ਮਤੀਦਾਸ ਤੇ ਭਾਈ ਸਤੀਦਾਸ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 15ਵਾਂ ਮਹਾਨ ਕੀਰਤਨ ਦਰਬਾਰ ਹੁਸ਼ਿਆਰਪੁਰ-ਜਲੰਧਰ ਰੋਡ ਅੱਡਾ ਮੰਡਿਆਲਾ, ਪਿੰਡ ਢੋਡੋਮਾਜ਼ਰਾ ਦੇ ਗੇਟ ਕੋਲ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ, ਜਿਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ | ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਸਮਾਗਮ ਦੀ ਅਰੰਭਤਾ ਬੱਚੀ ਹਰਸ਼ਰਨ ਕੌਰ, ਨਿਰਵੈਰ ਸਿੰਘ ਤੇ ਗੁਰਜੋਤ ਸਿੰਘ ਦੇ ਕੀਰਤਨੀ ਜਥੇ ਵਲੋਂ ਸ਼ਬਦ ਗਾਇਨ ਕਰਦਿਆਂ ਕੀਤੀ | ਇਸ ਮੌਕੇ ਬੀਬੀ ਜਸਪ੍ਰੀਤ ਕੌਰ ਪਟਿਆਲਾ ਵਾਲੇ, ਕਥਾ ਵਾਚਕ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਦਰਬਾਰ ਸਾਹਿਬ ਵਾਲੇ, ਕਵੀਸ਼ਰ ਭਾਈ ਪਿ੍ਤਪਾਲ ਸਿੰਘ ਬਰਗਾੜੀ ਵਾਲੇ, ਭਾਈ ਗੁਰਮੁਖ ਸਿੰਘ ਕੰਧਾਲੇ ਵਾਲੇ, ਭਾਈ ਹਰਵਿੰਦਰ ਸਿੰਘ ਨੰਗਲ ਈਸ਼ਰ ਵਾਲੇ, ਭਾਈ ਜਸਵਿੰਦਰ ਸਿੰਘ ਦਸੂਹੇ ਵਾਲੇ, ਭਾਈ ਸੁਖਵੀਰ ਸਿੰਘ ਗੜ੍ਹਦੀਵਾਲਾ ਵਾਲੇ, ਭਾਈ ਧਨਵੰਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਰਾਮਪੁਰ ਖੇੜਾ, ਭਾਈ ਦਲਜੀਤ ਸਿੰਘ ਕੰਧਾਲਾ ਜੱਟਾਂ, ਭਾਈ ਜਸਵੀਰ ਸਿੰਘ ਭਟੋਲੀਆਂ ਸਮੇਤ ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲਾ ਦੇ ਸਾਰੇ ਜਥਿਆਂ ਨੇ ਸੰਗਤਾਂ ਨੂੰ ਆਪਣੇ ਮਨੋਹਰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਬਾਬਾ ਜਨਕ ਸਿੰਘ ਦੇ ਬਾਬਾ ਸਰਵਣ ਸਿੰਘ ਡੇਰਾ ਸੰਤਪੁਰਾ ਮਾਣਕੋ ਜੱਬੜ ਵਾਲੇ, ਬਾਬਾ ਧਰਮ ਸਿੰਘ ਰਾੜ੍ਹਾ ਸਾਹਿਬ ਸ਼ਾਮਚੁਰਾਸੀ, ਬਾਬਾ ਨਾਗਰ ਸਿੰਘ ਟੂਟੋਮਜਾਰਾ, ਬਾਬਾ ਸੁਮਿੱਤਰ ਸਿੰਘ, ਭਾਈ ਮਲਕੀਤ ਸਿੰਘ ਖ਼ਾਨਪੁਰ ਥਿਆੜੇ ਵਾਲਿਆਂ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ | ਸਟੇਜ ਸਕੱਤਰ ਦੀ ਸੇਵਾ ਭਾਈ ਕਰਮਜੀਤ ਸਿੰਘ ਪਧਿਆਣੇ ਵਾਲਿਆਂ ਵਲੋਂ ਨਿਭਾਈ ਗਈ | ਇਸ ਮੌਕੇ ਮੈਟਰੋ ਹਸਪਤਾਲ ਜਲੰਧਰ ਡਾ. ਸੰਦੀਪ ਜੁਨੇਜਾ ਐਮ. ਡੀ. ਤੇ ਉਨ੍ਹਾਂ ਦੀ ਟੀਮ ਵਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਤੇ ਜਿਸ 'ਚ ਸਰੀਰ ਦੇ ਜ਼ਰੂਰੀ ਟੈੱਸਟ ਅਤੇ ਜ਼ਰੂਰਤ ਮੰਦਾ ਨੂੰ ਦਵਾਈਆਂ ਵੀ ਦਿੱਤੀਆਂ | ਇਸ ਮੌਕੇ ਸਿੱਖ ਇਤਿਹਾਸ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਮੌਕੇ ਪ੍ਰਬੰਧਕਾਂ ਵਲੋਂ ਕਲਗ਼ੀਧਰ ਨੌਜਵਾਨ ਸਭਾ ਜਗਜੀਤ ਪੁਰ, ਨੌਜਵਾਨ ਸਭਾ ਅਰਜਨਵਾਲ, ਸਮਾਜ ਸੇਵਕ ਸੁਸਾਇਟੀ ਕਾਲਾ ਬੱਕਰਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੇਵਾ ਸੰਭਾਲ ਸੰਸਥਾ ਡੁਮੇਲੀ ਤੇ ਹੋਰ ਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਮੰਡਿਆਲਾ, ਢੋਡੋਮਾਜ਼ਰਾ, ਬਾਦੋਵਾਲ, ਰਾਜੋਵਾਲ, ਰਾਮਨਗਰ ਢੈਹਾ, ਮਸਾਣੀਆਂ, ਘਡਿਆਲਾ, ਮੇਘੋਵਾਲ ਗੰਜ਼ਿਆਂ, ਨਸਰਾਲਾ, ਬਡਾਲਾ ਮਾਹੀ ਆਦਿ ਪਿੰਡਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਰਾਜ ਦੇ 3100 ਪਿੰਡਾਂ 'ਚ ਪਹਿਲੇ ਗੇੜ ਦੌਰਾਨ ਖੇਡ ਦੇ ਮੈਦਾਨਾਂ ਨੂੰ ਆਧੁਨਿਕ ਤਕਨੀਕਾਂ ਨਾਲ ਤਿਆਰ ਕਰ ਰ... ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜੋੜਾ 'ਚ ਕੀਰਤਨ ਦਰਬਾਰ
Ad Position 24