27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪੱਲਵੀ ਧਿੰਨੀ ਨੇ ਓਪਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਤਗਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 01-11-2025
ਹਰਿਆਣਾ, 31 ਅਕਤੂਬਰ (ਹਰਮੇਲ ਸਿੰਘ ਖੱਖ)-14ਵੀਂ ਯੇਰੇਵਾਨ ਓਪਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2025-26, ਜੋ ਅਕਤੂਬਰ 2025 'ਚ ਅਰਮੀਨੀਆ ਯੇਰੇਵਾਨ ਵਿਖੇ ਕਰਵਾਈ ਗਈ, ਜਿਸ ਵਿਚ ਭਾਰਤ ਵਲੋਂ ਕਸਬਾ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੱਲਵੀ ਧਿੰਨੀ ਨੇ ਸੋਨ ਤਗਮਾ ਜਿੱਤ ਕੇ ਕਸਬਾ ਭੂੰਗਾ, ਪੰਜਾਬ ਤੇ ਭਾਰਤ ਦਾ ਨਾਂਅ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ | ਇਸ ਤੋਂ ਇਲਾਵਾ ਕਮਲਜੋਤ ਕੌਰ ਨੇ ਸੋਨ ਤਗਮਾ ਤੇ ਮਨਕਰਨ ਸਿੰਘ ਨੇ ਕਾਂਸੀ ਤਗਮਾ ਜਿੱਤਿਆ ਹੈ | ਇਸ ਸੰਬੰਧੀ ਪੱਲਵੀ ਧਿੰਨੀ ਦੇ ਪਿਤਾ ਧਰਮਿੰਦਰ ਘੁੱਗੀ ਤੇ ਮਾਤਾ ਸਰਪੰਚ ਹਰਮਨ ਘੁੱਗੀ ਭੂੰਗਾ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ 'ਚ ਭਾਰਤ ਵੱਲੋਂ 8 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿਚ 3 ਖਿਡਾਰੀਆਂ ਨੇ ਸੋਨ ਤਗਮਾ ਤੇ 4 ਖਿਡਾਰੀਆਂ ਨੇ ਕਾਂਸੀ ਤਗਮਾ ਜਿੱਤਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਪੱਲਵੀ ਧਿੰਨੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਸੋਨ ਤਗਮਾ ਜਿੱਤ ਕੇ ਜਿਥੇ ਕਸਬਾ ਭੂੰਗਾ, ਜ਼ਿਲ੍ਹਾ ਹੁਸ਼ਿਆਰਪੁਰ ਤੇ ਪੰਜਾਬ ਤੇ ਭਾਰਤ ਦਾ ਨਾਂਅ ਅੰਤਰਰਾਸ਼ਟਰੀ ਪੱਧਰ ਤੇ ਨਾਂਅ ਉੱਚਾ ਕੀਤਾ ਹੈ, ਉਥੇ ਹੀ ਉਨ੍ਹਾਂ ਦਾ ਵੀ ਮਾਣ ਵਿਸ਼ਵ ਪੱਧਰ 'ਤੇ ਵਧਿਆ ਹੈ | ਉਨ੍ਹਾਂ ਦੱਸਿਆ ਕਿ ਪੱਲਵੀ ਧਿੰਨੀ ਪਿਛਲੇ 10 ਸਾਲ ਤੋਂ ਕਰਾਟੇ ਖੇਡ ਕਰ ਰਹੀ ਹੈ, ਜਿਸ ਦਾ ਸੁਪਨਾ ਸੀ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਸੋਨ ਤਗਮੇ ਜਿੱਤੇ | ਇਸ ਮੌਕੇ ਉਨ੍ਹਾਂ ਕੋਚ ਤੇਜਿੰਦਰ ਪਾਲ ਸਿੰਘ, ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਨਵੀਨ ਕੁਮਾਰ, ਭਾਰਤ ਦੇ ਪ੍ਰਧਾਨ ਯੋਗੇਸ਼ ਕੁਮਾਰ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਨੰਬਰਦਾਰ ਮਨਿੰਦਰ ਸਿੰਘ ਟਿੰਮੀ ਸ਼ਾਹੀ, ਮੁਸਕਾਨ ਧਿੰਨੀ, ਅਰਸ਼ਪ੍ਰੀਤ ਧਿੰਨੀ, ਦਾਦਾ ਸ਼ਾਮ ਸ਼ੁੰਦਰ ਧਿੰਨੀ, ਦਾਦੀ ਬਿਮਲਾ ਦੇਵੀ, ਬਲਵੀਰ ਕੌਰ, ਕਮਲੇਸ ਕੌਰ, ਧੀਰਜ਼ ਕੁਮਾਰ ਧਿੰਨੀ, ਅਸ਼ਵਨੀ ਕੁਮਾਰ ਧਿੰਨੀ, ਜੋਤੀ, ਮੋਨਿਕਾ, ਹਰਦੀਪ ਕੌਰ, ਦੀਪਕ ਧਿੰਨੀ, ਇੰਦੂ ਬਾਲਾ, ਪਰਮਿਲਾ ਸ਼ਰਮਾ ਪੰਚ, ਮੀਨਾ ਕੁਮਾਰੀ ਪੰਚ, ਕੁਲਵਿੰਦਰ ਕੌਰ ਪੰਚ, ਚਰਨਜੀਤ ਸਿੰਘ ਪੰਚ, ਤਰਲੋਕ ਸਿੰਘ ਪੰਚ, ਰਜਵਿੰਦਰ ਕੌਰ ਪੰਚ, ਅਵਤਾਰ ਸਿੰਘ ਵਾਲੀਆ, ਮਲਕੀਤ ਰਾਣੀ, ਸੁਰਿੰਦਰ ਕੌਰ, ਕਾਮਰੇਡ ਭੁਪਿੰਦਰ ਸਿੰਘ, ਸਰਬਜੀਤ ਸਿੰਘ ਪੱਪੂ, ਜਸਪਾਲ ਭੱਟੀ, ਬਲਵਿੰਦਰ ਸਿੰਘ ਬਿੰਦਾ, ਅਮਰੀਕ ਸਿੰਘ ਲਵਲੀ ਆਦਿ ਨੇ ਇਸ ਜਿੱਤ 'ਤੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਸ਼ੋ੍ਰਮਣੀ ਅਕਾਲੀ ਦਲ ਬਾਦਲ ਵੱਡੇ ਫ਼ਰਕ ਨਾਲ ਜਿੱਤੇਗਾ–ਮੰਝਪੁਰ ਅਗਲੀ ਖ਼ਬਰ ਮਾਤਾ ਦਾ ਜਾਗਰਣ ਅੱਜ
Ad Position 24