ਟਾਂਡਾ ਉੜਮੁੜ, 31 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਕੇ. ਜੀ. ਤੇ ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਵਲੋਂ ਪਿਕਨਿਕ ਮਨਾਈ ਗਈ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਇਸ ਪਿਕਨਿਕ ਦੌਰਾਨ ਵੱਖ-ਵੱਖ ਤਰ੍ਹਾਂ ਦੇ ਝੂਲੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਤੇ ਬੱਚਿਆਂ ਦੇ ਲਈ ਕਈ ਤਰ੍ਹਾਂ ਦੀਆਂ ਦਿਲਚਸਪ ਗਤੀਵਿਧੀਆਂ ਕਰਵਾਈਆਂ | ਇਸ ਪਿਕਨਿਕ ਦਾ ਖ਼ਾਸ ਆਕਰਸ਼ਨ ਮੈਜਿਕ ਸ਼ੋਅ ਰਿਹਾ | ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਦੱਸਿਆ ਕਿ ਬੱਚਿਆਂ ਦੇ ਪਹਿਲੇ ਟਰਮ ਦੀ ਪ੍ਰੀਖਿਆ ਉਪਰੰਤ ਬੱਚਿਆਂ ਦੇ ਦਿਮਾਗ਼ ਨੂੰ ਤਰੋ-ਤਾਜ਼ਾ ਕਰਨ ਦਾ ਇਹ ਉਪਰਾਲਾ ਸਕੂਲ ਵਲੋਂ ਖ਼ਾਸ ਤੌਰ 'ਤੇ ਕੇ. ਜੀ. ਤੇ ਪ੍ਰਾਇਮਰੀ ਜਮਾਤਾਂ ਲਈ ਕੀਤਾ | ਡੀ. ਜੇ. ਦੀ ਧਮਕ 'ਤੇ ਬੱਚਿਆਂ ਨੇ ਵੱਖ-ਵੱਖ ਗੀਤਾਂ 'ਤੇ ਡਾਂਸ ਕੀਤਾ ਤੇ ਇਸ ਦਿਨ ਦਾ ਅਨੰਦ ਮਾਣਿਆ | ਜ਼ਿਕਰਯੋਗ ਹੈ ਕਿ ਜਾਦੂ ਦੇ ਖੇਲ੍ਹ ਦੇ ਨਾਲ-ਨਾਲ ਸਕੂਲ ਵਲੋਂ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਅਤੇ ਬੱਚਿਆਂ ਨੇ ਬਹੁਤ ਖ਼ੁਸ਼ੀ-ਖ਼ੁਸ਼ੀ ਮੈਜਿਕ ਸ਼ੋਅ ਦਾ ਅਨੰਦ ਮਾਣਿਆਂ ਤੇ ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਪਿਕਨਿਕ ਦਾ ਪੂਰਾ ਮਜ਼ਾ ਉਠਾਇਆ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਜਗਬੰਧਨ ਸਿੰਘ, ਰਾਜਵੀਰ ਕੌਰ, ਅਮਰਜੀਤ ਕੌਰ ਸੈਣੀ, ਗੁਰਪ੍ਰੀਤ ਕੌਰ, ਅਰਚਨਾ ਸੈਣੀ, ਸੁਖਜਿੰਦਰ, ਨੀਨਾ, ਅਨੁਰਾਧਾ, ਮਨੀਸ਼ਾ, ਪੁਸ਼ਪਾ, ਅਮਰਪ੍ਰੀਤ, ਰਜਿੰਦਰ, ਪੂਜਾ, ਸ਼ਵੇਤਾ, ਰੁਪਿੰਦਰ, ਪਰਵੀਨ, ਚੇਤਨਾ, ਮਨਦੀਪ, ਈਸ਼ਾ, ਅਮਨ, ਹਰਜੀਤ, ਇਕਬਾਲ ਸਿੰਘ, ਗੁਰਦੇਵ ਸਿੰਘ ਅਤੇ ਬਾਕੀ ਸਟਾਫ਼ ਮੈਂਬਰ ਹਾਜ਼ਰ ਸਨ |