ਮੁਕੇਰੀਆਂ, 2 ਨਵੰਬਰ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮੁਕੇਰੀਆਂ ਵਲੋਂ ਸਾਂਝੇ ਉੱਦਮਾਂ ਸਦਕਾ 2 ਰੋਜ਼ਾ ਕੀਰਤਨ ਦਰਬਾਰ, ਦਸਤਾਰ ਮੁਕਾਬਲੇ ਕਰਵਾਏ ਗਏ | ਜਿਸ ਵਿਚ ਪੰਥ ਦੇ ਮਹਾਨ ਕੀਰਤਨੀਏ ਭਾਈ ਸਰਵਣ ਸਿੰਘ, ਭਾਈ ਸਿਮਰਪ੍ਰੀਤ ਸਿੰਘ, ਭਾਈ ਤਜਿੰਦਰ ਸਿੰਘ, ਬਾਈ ਜੋਗਿੰਦਰਪਾਲ ਸਿੰਘ ਅਤੇ ਸਿੱਖ ਬੁੱਧੀ ਜੀਵੀ ਭਾਈ ਪਰਮਜੀਤ ਸਿੰਘ ਗਾਜੀ ਪਹੁੰਚੇ ਅਤੇ ਹਜ਼ਾਰਾਂ ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ | ਇਸ ਮੌਕੇ ਦਸਤਾਰ ਮੁਕਾਬਲਿਆਂ ਵਿਚ ਪੰਜਾਬ ਭਰ ਤੋਂ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਸ ਵਿਚ ਲੱਖਾਂ ਦੇ ਇਨਾਮ ਵੰਡੇ ਗਏ | ਇਸ ਮੌਕੇ ਮੈਂਬਰ ਐਸ. ਜੀ. ਪੀ. ਸੀ. ਸ. ਰਵਿੰਦਰ ਸਿੰਘ ਚੱਕ ਅਤੇ ਪ੍ਰਧਾਨ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਸ. ਭੁਪਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ | ਗੁਰੂ ਦੀ ਬਾਣੀ ਅਤੇ ਬਾਣੇ ਨਾਲ ਜੁੜ ਕੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਨਾਲ ਹੀ ਸਿੱਖ ਦੀ ਆਨ ਸ਼ਾਨ ਦਸਤਾਰਧਾਰੀ ਹੋਣਾ ਚਾਹੀਦਾ ਹੈ | ਇਸ ਮੌਕੇ ਦਸਤਾਰ ਮੁਕਾਬਲੇ ਦਾ ਉਦਘਾਟਨ ਡੀ. ਐਸ. ਪੀ. ਕੁਲਵਿੰਦਰ ਸਿੰਘ ਵਿਰਕ ਅਤੇ ਪੰਜਾਬੀ ਕਲਾਕਾਰ ਸ. ਅੰਮਿ੍ਤਪਾਲ ਸਿੰਘ ਬਿੱਲਾ ਨੇ ਕੀਤਾ | ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ਅਰੁਨੇਸ਼ ਸ਼ਾਕਰ, ਜੀ. ਐਮ. ਸ਼ੂਗਰ ਮਿਲ ਸੰਜੇ ਸਿੰਘ, ਐਸ. ਐਚ. ਓ ਮੁਕੇਰੀਆਂ ਦਲਜੀਤ ਸਿੰਘ ਨੇ ਸ਼ਿਰਕਤ ਕੀਤੀ | ਉਨ੍ਹਾਂ ਨਾਲ ਸ. ਬਿਕਰਮ ਸਿੰਘ ਅੱਲਾ ਬਖ਼ਸ਼, ਸ. ਗੁਰਜਿੰਦਰ ਸਿੰਘ ਚੱਕ, ਗੁਰਮੀਤ ਸਿੰਘ ਮਿੰਟੂ, ਮਨਜੀਤ ਸਿੰਘ ਚੀਮਾ, ਸਤਪਾਲ ਸਿੰਘ ਚੱਕ, ਹਰਪਾਲ ਸਿੰਘ ਕੌਲਪੁਰ, ਦਵਿੰਦਰ ਸਿੰਘ ਚੱਕ, ਸੰਤੋਖ ਸਿੰਘ, ਸੁਰਜੀਤ ਸਿੰਘ ਭੱਟੀਆਂ, ਗੁਰਦੀਪ ਸਿੰਘ ਗੇਰਾ, ਐਡ. ਰਾਜਗੁਲਜਿੰਦਰ ਸਿੰਘ ਸਿੱਧੂ, ਗੁਰਸੱਜਣਦੀਪ ਸਿੰਘ, ਗੁਰਵਿੰਦਰ ਸਿੰਘ ਗਿੰਦੂ, ਸੰਗਰਾਮ ਸਿੰਘ ਯੂਥ ਨੇਤਾ, ਕਰਨੀ ਸੈਨਾ ਪ੍ਰਧਾਨ ਬੈਨੀ ਮਿਨਹਾਸ, ਸ਼ਾਮ ਸਿੰਘ ਸ਼ਾਮਾ, ਸਤਨਾਮ ਸਿੰਘ ਫੋਜਾ, ਮਨਜੀਤ ਸਿੰਘ ਕੌਲਪੁਰ, ਮੈਨੇਜਰ ਸ੍ਰੀ ਗਰਨਾ ਸਾਹਿਬ ਸਰਬਜੀਤ ਸਿੰਘ, ਪ੍ਰਚਾਰਕ ਗਿਆਨੀ ਸ. ਕਲਿਆਣ ਸਿੰਘ ਆਦਿ ਹਾਜ਼ਰ ਸਨ |