22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕੇ. ਐਮ. ਐਸ. ਕਾਲਜ ਦਸੂਹਾ ਵਿਖੇ ਭੰਗੜੇ ਦਾ ਮੁਕਾਬਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-11-2025
ਦਸੂਹਾ, 2 ਨਵੰਬਰ (ਭੁੱਲਰ)- ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਲੋਨੀ, ਦਸੂਹਾ ਵਿਚ ਇੰਟਰ ਡਿਪਾਰਟਮੈਂਟ ਯੂਥ ਫ਼ੈਸਟੀਵਲ ਦੌਰਾਨ ਅੱਜ ਪੰਜਾਬ ਦਾ ਰਵਾਇਤੀ ਲੋਕ ਨਾਚ ~ਭੰਗੜੇ ਦਾ ਜੋਸ਼ ਭਰਿਆ ਮੁਕਾਬਲਾ ਆਯੋਜਿਤ ਕੀਤਾ ਗਿਆ | ਇਸ ਮੁਕਾਬਲੇ ਨੇ ਕਾਲਜ ਕੈਂਪਸ ਨੂੰ ਊਰਜਾ, ਤਾਲੀਆਂ ਅਤੇ ਡੋਲਾਂ ਦੀਆਂ ਝੰਕਾਰਾਂ ਨਾਲ ਗੰੂਜਾਂ ਦਿੱਤਾ | ਵਿਦਿਆਰਥੀਆਂ ਨੇ ਆਪਣੀ ਜਵਾਨੀ ਦੇ ਜੋਸ਼, ਉਤਸ਼ਾਹ ਅਤੇ ਰਿੱਧਮ ਨਾਲ ਮੰਚ ਨੂੰ ਹਿਲਾ ਦਿੱਤਾ | ਕੁਮਾਰ ਆਡੀਟੋਰੀਅਮ ਵਿਚ ਹੋਏ ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਹਰ ਟੀਮ ਦੇ ਪ੍ਰਦਰਸ਼ਨ ਨੂੰ ਤਾਲੀਆਂ ਅਤੇ ਹੌਸਲਾ ਅਫਜ਼ਾਈ ਕੀਤੀ | ਕਾਲਜ ਦੇ ਡਾਇਰੈਕਟਰ ਡਾ. ਮਾਨਵ ਸੈਣੀ, ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਕਿਹਾ ਕਿ ਇਸ ਮੁਕਾਬਲੇ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ | ਇਨ੍ਹਾਂ ਵਿਚ ਆਈ.ਟੀ. ਵਿਭਾਗ ਦੀ ਟੀਮ 'ਬਾਜ਼', ਮੈਨੇਜਮੈਂਟ ਵਿਭਾਗ ਦੀ ਟੀਮ 'ਰੌਣਕ' ਅਤੇ ਫ਼ੈਸ਼ਨ ਵਿਭਾਗ ਦੀ ਟੀਮ 'ਝੂਮਰ' ਨੇ ਹਿੱਸਾ ਲਿਆ | ਹਰ ਟੀਮ ਨੇ ਭੰਗੜੇ ਰਾਹੀਂ ਪੰਜਾਬੀ ਸਭਿਆਚਾਰ ਦੀ ਰੂਹ ਅਤੇ ਜਵਾਨੀ ਦੀ ਤਾਕਤ ਦਾ ਪ੍ਰਤੀਕ ਸੁੰਦਰ ਢੰਗ ਨਾਲ ਪੇਸ਼ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਾਤਾ ਧਰਮ ਕੌਰ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦਾ ਫ਼ੈਸਲਾ ਮੰਦਭਾਗਾ - ਸਾਬਕਾ ਡਿਪਟੀ ਡੀ.ਈ.ਓ. ਸੁਖਵਿੰਦਰ ਸਿੰਘ <br/>
Ad Position 24