21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੜ੍ਹਸ਼ੰਕਰ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਚੋਣ ਦਫ਼ਤਰ ਦਾ ਡਾ. ਰਾਏ ਵਲੋਂ ਉਦਘਾਟਨ

ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਤਿਆਰੀ ਆਰੰਭਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗੜ੍ਹਸ਼ੰਕਰ ਵਲੋਂ ਇਥੇ ਹੁਸ਼ਿਆਰਪੁਰ ਰੋਡ ’ਤੇ ਗੁਰਦੁਆਰਾ ਭਾਈ ਤਿਲਕੂ ਜੀ ਨਜ਼ਦੀਕ ਪਾਰਟੀ ਦਾ ਚੋਣ ਦਫ਼ਤਰ ਖੋਲ੍ਹਿਆ ਗਿਆ ਹੈ। ਚੋਣ ਦਫ਼ਤਰ ਦਾ ਉਦਘਾਟਨ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹੋਰ ਆਗੂਆਂ ਤੇ ਪਾਰਟੀ ਵਰਕਰਾਂ ਦੀ ਹਾਜ਼ਰੀ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਡਾ.

Ad Position 21
No active advertisement
ਚੋਣ ਦਫ਼ਤਰ ਦਾ ਉਦਘਾਟਨ ਕਰਨ ਸਮੇਂ ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਸ਼੍ਰੋਮਣੀ ਕਮੇਟੀ, ਨਾਲ ਹਾਜ਼ਰ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਪਾਰਟੀ ਵਰਕਰ। ਤਸਵੀਰ : ਧਾਲੀਵਾਲ 22-09-2026
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਤਿਆਰੀ ਆਰੰਭਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗੜ੍ਹਸ਼ੰਕਰ ਵਲੋਂ ਇਥੇ ਹੁਸ਼ਿਆਰਪੁਰ ਰੋਡ ’ਤੇ ਗੁਰਦੁਆਰਾ ਭਾਈ ਤਿਲਕੂ ਜੀ ਨਜ਼ਦੀਕ ਪਾਰਟੀ ਦਾ ਚੋਣ ਦਫ਼ਤਰ ਖੋਲ੍ਹਿਆ ਗਿਆ ਹੈ। ਚੋਣ ਦਫ਼ਤਰ ਦਾ ਉਦਘਾਟਨ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹੋਰ ਆਗੂਆਂ ਤੇ ਪਾਰਟੀ ਵਰਕਰਾਂ ਦੀ ਹਾਜ਼ਰੀ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਵਲੋਂ ਕੀਤਾ ਗਿਆ। ਇਸ ਮੌਕੇ ਡਾ. ਜੰਗ ਬਹਾਦਰ ਸਿੰਘ ਰਾਏ ਨੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਚੋਣ ਦਫ਼ਤਰ ਦੀ ਵਧਾਈ ਦਿੰਦਿਆਂ ਹੁਣ ਤੋਂ ਹੀ ਆਉਣ ਵਾਲੀਆਂ ਚੋਣਾਂ ਲਈ ਡਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਰਿਹਾਇਸ਼ ’ਤੇ ਪਾਰਟੀ ਦਾ ਦਫ਼ਤਰ ਚੱਲ ਰਿਹਾ ਹੈ, ਪਰ ਹਲਕੇ ਦੇ ਲੋਕਾਂ ਤੇ ਪਾਰਟੀ ਵਰਕਰਾਂ ਦੀ ਪਹੁੰਚ ਨੂੰ ਸੁਖਾਲਾ ਬਣਾਉਣ ਲਈ ਇਹ ਦਫ਼ਤਰ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਲਈ ਇਹ ਦਫ਼ਤਰ ਹਰ ਪਲ ਖੁੱਲ੍ਹਾ ਰਹੇਗਾ। ਚੋਣ ਦਫ਼ਤਰ ਦੇ ਉਦਘਾਟਨ ਮੌਕੇ ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਤਪੁਰ, ਰਜਿੰਦਰ ਸਿੰਘ ਸ਼ੂਕਾ, ਤਰਲੋਕ ਸਿੰਘ ਨਾਗਪਾਲ, ਅਮਰਜੀਤ ਸਿੰਘ ਪੁਰਖੋਵਾਲ, ਜਗਦੇਵ ਸਿੰਘ ਮਨਸੋਵਾਲ, ਰਸ਼ਪਾਲ ਸਿੰਘ ਕੁੱਕੜਾਂ, ਕੁਲਵੀਰ ਸਿੰਘ ਡੋਗਰਪੁਰ, ਨਿਸ਼ਾਨ ਸਿੰਘ ਸਮੁੰਦੜਾ, ਐਡਵੋਕੇਟ ਮਨਜੀਤ ਸਿੰਘ ਮਜਾਰਾ ਡੀਂਗਰੀਆਂ, ਜਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਘਾਗੋਂ ਰੋੜਾਂਵਾਲੀ, ਅਜੇ ਖੇਪੜ, ਡਾ. ਆਤਮਜੀਤ ਸਿੰਘ, ਰੌਕੀ ਮੋਇਲਾ, ਅਮਰ ਭਵਾਨੀਪੁਰ, ਗੁਰਪ੍ਰੀਤ ਕੌਰ, ਸੁਖਵਿੰਦਰ ਕੌਰ, ਜਗਤਾਰ ਸਿੰਘ ਚੱਕ ਗੁਰੂ, ਗੁਰਮੇਲ ਸਿੰਘ ਸੈਲਾ ਕਲਾਂ, ਕਰਨਵੀਰ ਸਿੰਘ ਸੈਲਾ ਕੁਲਾਂ, ਮਹਿੰਦਰ ਸਿੰਘ ਚਾਹਲਪੁਰ, ਜਸਕਮਲ ਸਿੰਘ ਢਾਡਾ, ਦਰਸ਼ਨ ਸਿੰਘ ਸ਼ਾਹਪੁਰ, ਗੁਰਪ੍ਰੀਤ ਸਿੰਘ ਸੱਚਦੇਵਾ, ਮੱਖਣ ਸਿੰਘ ਸੋਲੀ, ਅਵਤਾਰ ਸਿੰਘ ਬਿੰਜੋਂ, ਏ. ਐੱਸ. ਪਰਮਾਰ, ਚਰਨਜੀਤ ਸਿੰਘ ਨਮੋਲੀਆਂ, ਗੋਦਾਵਰ ਸਿੰਘ ਕੁਨੈਲ, ਕੁਲਵਿੰਦਰ ਸਿੰਘ ਰਾਮਗੜ੍ਹ, ਹਿੰਮਤ ਸਿੰਘ ਹੈਬੋਵਾਲ, ਰਿੱਕੀ ਨੈਣਵਾਂ, ਜੁਝਾਰ ਸਿੰਘ ਗੋਲੇਵਾਲ, ਜੋਗਿੰਦਰ ਸਿੰਘ ਮਹਿਤਾਬਪੁਰ, ਜਸਵੀਰ ਸਿੰਘ ਸਰਦੁੱਲਾਪੁਰ, ਮਾ. ਬਲਵੀਰ ਸਿੰਘ ਕਹਾਰਪੁਰ, ਜਗਪਾਲ ਸਿੰਘ ਰੁੜਕੀਖਾਸ, ਰਣਜੀਤ ਸਿੰਘ ਬਿੰਜੋਂ, ਜੋਗਾ ਸਿੰਘ ਨਬੰਰਦਾਰ, ਸਤਨਾਮ ਸਿੰਘ ਕਿੱਤਣਾ, ਡਾ. ਰਨਦੀਪ ਸਿੰਘ, ਸ਼ਿਵ ਕੁਮਾਰ ਮਾਹਿਲਪੁਰ, ਭਾਗ ਸਿੰਘ ਖੁਰਾਲੀ, ਬੱਚੀ ਡੇਰੋਂ, ਦਵਿੰਦਰ ਸਿੰਘ ਨੰਬਰਦਾਰ ਅਕਾਲਗੜ੍ਹ ਤੇ ਹੋਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਸੁਸਾਇਟੀ ਗੜ੍ਹਦੀਵਾਲਾ ਵਲੋਂ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸਵਾਗਤ ਅਗਲੀ ਖ਼ਬਰ ਜਗਮੋਹਣ ਸਿੰਘ ਘੁੰਮਣ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਘੋਗਰਾ ਤੋਂ ਬੱਸ ਕੀਤੀ ਰਵਾਨਾ
Ad Position 24