22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਰਿਟਾ. ਹੈੱਡਮਾਸਟਰ ਹਰਬੰਸ ਸਿੰਘ ਮੰਝ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 03-11-2025
ਹੁਸ਼ਿਆਰਪੁਰ, 2 ਨਵੰਬਰ (ਨਰਿੰਦਰ ਸਿੰਘ ਬੱਡਲਾ)-ਉੱਘੇ ਸਮਾਜ ਸੇਵੀ ਤੇ ਰਿਟਾ. ਹੈੱਡਮਾਸਟਰ ਹਰਬੰਸ ਸਿੰਘ ਮੰਝ ਜਿਨ੍ਹਾਂ ਦਾ ਬੀਤੇ ਦਿਨੀਂ ਕੈਨੇਡਾ ਵਿਖੇ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਠੱਕਰਵਾਲ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪਾਏ ਗਏ | ਉਪਰੰਤ ਹਜ਼ੂਰੀ ਰਾਗੀ ਅਤੇ ਇੰਦਰਜੀਤ ਮੁਕਤਸਰੀ ਸਮੇਤ ਵੱਖ-ਵੱਖ ਜਥਿਆਂ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਸਰਵਣ ਕਰਵਾਇਆ | ਇਸ ਮੌਕੇ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਮਾ. ਹਰਬੰਸ ਸਿੰਘ ਮੰਝ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨਾ ਸਿਰਫ਼ ਸਿੱਖਿਆ ਦੇ ਖੇਤਰ 'ਚ ਬਲਕਿ ਸਮਾਜ ਭਲਾਈ ਦੇ ਕੰਮਾਂ 'ਚ ਵੀ ਆਪਣਾ ਬਣਦਾ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਮਾਸਟਰ ਮੰਝ ਦਾ ਸੁਪਨਾ ਸੀ ਕਿ ਪਿੰਡ ਦੇ ਬੱਚਿਆਂ ਨੂੰ ਕਿਸੇ ਵੀ ਕੀਮਤ 'ਤੇ ਪੜ੍ਹਾਈ ਤੋਂ ਵਾਂਝਾ ਨਾ ਰੱਖਿਆ ਜਾਵੇ ਜਿਸਦੇ ਚੱਲਦਿਆਂ ਉਹ ਵਿਦੇਸ਼ਾਂ 'ਚ ਰਹਿੰਦੇ ਹੋਏ ਸਕੂਲ ਦੇ ਵਧੀਆ ਪ੍ਰਬੰਧ ਲਈ ਮਾਇਕ ਤੌਰ 'ਤੇ ਹਮੇਸ਼ਾ ਮਦਦ ਕਰਦੇ ਸਨ | ਇਸ ਮੌਕੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਮੇਟੀ ਦੇ ਸਕੱਤਰ ਮਾ. ਸਰਬਜੀਤ ਸਿੰਘ ਮੰਝ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਨਾ ਸਿਰਫ਼ ਪਰਿਵਾਰ ਬਲਕਿ ਸਮੁੱਚੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਦੁਆਬਾ ਫੁੱਟਬਾਲ ਕਲੱਬ ਬੱਡੋ ਦੇ ਪ੍ਰਧਾਨ ਪਟਵਾਰੀ ਕਿ੍ਸ਼ਨ ਚੰਦ ਭਨੋਟ, ਰਿਟਾ. ਪਿ੍ੰ. ਜਗਮੋਹਣ ਸਿੰਘ ਡਾਡੀਆਂ, ਪੁੱਤਰ ਰਣਵੀਰ ਸਿੰਘ ਮੰਝ, ਪਤਨੀ ਸਰੋਜ ਰਾਣੀ, ਹੈਡਮਾਸਟਰ ਹਰਭਜਨ ਸਿੰਘ, ਸਰਪੰਚ ਜਸਵਿੰਦਰ ਸਿੰਘ, ਪਿ੍ੰ ਸੁਖਇੰਦਰ ਸਿੰਘ ਬੱਡੋ, ਰਘੁਵੀਰ ਸਿੰਘ ਠੱਕਰਵਾਲ, ਜਰਨੈਲ ਸਿੰਘ, ਕੋਚ ਗੁਰਦੀਪ ਸਿੰਘ ਕਾਕਾ, ਡਾ. ਸੁਖਦੇਵ ਸਿੰਘ ਬੱਡੋ ਆਦਿ ਸਮੇਤ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਲ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਤੇ ਸੜਕ ਨਿਯਮਾਂ ਬਾਰੇ ਕੀਤਾ ਜਾਗਰੂਕ <br/> ਅਗਲੀ ਖ਼ਬਰ ਡੋਗਰਾ ਪੈਰਾ ਮੈਡੀਕਲ ਫਾਊਾਡੇਸ਼ਨ ਨੰਗਲ ਬਿਹਾਲਾਂ ਵਲੋਂ ਗੋਪ ਅਸ਼ਟਮੀ ਮਨਾਈ <br/>
Ad Position 24