11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੜਕ 'ਤੇ ਪਏ ਖੱਡਿਆਂ ਦੀ ਮੁਰੰਮਤ ਜਲਦ ਕਰੇ ਸਰਕਾਰ - ਸ਼ੰਭੂ ਨਾਥ ਭਾਰਤੀ <br/>

Ad Position 21
No active advertisement
ਅਜੀਤ ਡੈਸਕ 22-11-2025
ਭੰਗਾਲਾ, 21 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਭੰਗਾਲਾ ਤੋਂ ਮਹਿਤਾਬਪੁਰ ਤੱਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਸੜਕ ਨੂੰ ਲਗਭਗ ਇਕ ਸਾਲ ਹੀ ਹੋਇਆ ਹੈ ਪਰ ਭੰਗਾਲਾ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਹੀ ਵਿਵਸਥਾ ਨਾ ਹੋਣ ਕਾਰਨ ਇਹ ਪਾਣੀ ਸੜਕ 'ਤੇ ਖੜਾ ਹੋ ਜਾਂਦਾ ਹੈ ਜਿਸ ਕਰਕੇ ਸੜਕ ਉੱਪਰ ਡੂੰਘੇ ਖੱਡੇ ਬਣ ਗਏ ਹਨ | ਇਨ੍ਹਾਂ ਖੱਡਿਆਂ ਕਾਰਨ ਕਈ ਰਾਹਗੀਰ ਡਿੱਗ ਕੇ ਸੱਟਾਂ ਲਗਵਾ ਚੁੱਕੇ ਹਨ | ਇਹ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਸ਼ੰਭੂ ਨਾਥ ਭਾਰਤੀ ਮੋਜੋਵਾਲ ਨੇ ਦੱਸਿਆ ਕਿ ਕਿਸਾਨ, ਕਰਮਚਾਰੀ, ਮਜ਼ਦੂਰ, ਮਹਿਲਾ ਵਰਕਰ ਅਤੇ ਲਗਭਗ 3 ਦਰਜਨ ਤੋਂ ਵੱਧ ਪਿੰਡਾਂ ਦੇ ਵਸਨੀਕ, ਜੋ ਨਿਯਮਿਤ ਤੌਰ 'ਤੇ ਭੰਗਾਲਾ ਜਾਂਦੇ ਹਨ, ਡਿੱਗ ਕੇ ਜ਼ਖਮੀ ਹੋ ਚੁੱਕੇ ਹਨ | ਬਜ਼ੁਰਗ, ਔਰਤਾਂ ਅਤੇ ਸਕੂਲੀ ਬੱਚੇ ਸੜਕ ਉੱਤੇ ਵੱਡੇ-ਵੱਡੇ ਖੱਡੇ ਪੈਣ ਕਾਰਨ ਬਹੁਤ ਪ੍ਰੇਸ਼ਾਨ ਹਨ ਅਤੇ ਕਈ ਵਾਰ ਡਿੱਗ ਕੇ ਜ਼ਖਮੀ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਮੰਝਪੁਰ ਅਤੇ ਭੰਗਾਲਾ ਦੇ ਵਸਨੀਕਾਂ ਨੇ ਇਹ ਮੁੱਦਾ ਕਈ ਵਾਰ ਖ਼ਬਰਾਂ ਰਾਹੀਂ ਉਠਾਇਆ ਹੈ ਅਤੇ ਪੀੜਤ ਲੋਕਾਂ ਦੇ ਇਕ ਵਫ਼ਦ ਨੇ ਪ੍ਰਸ਼ਾਸਨ ਨਾਲ ਮੁਲਾਕਾਤ ਕਰਕੇ ਸਬੰਧਤ ਵਿਭਾਗ ਨੂੰ ਮੁਰੰਮਤ ਦਾ ਮੰਗ ਪੱਤਰ ਦੇਣ ਦੀ ਅਪੀਲ ਕੀਤੀ ਸੀ ਪਰ ਸਬੰਧਤ ਅਧਿਕਾਰੀਆਂ ਨੇ ਮੁਆਇਨਾ ਕਰਨ ਤੋਂ ਉਪਰੰਤ ਗੰਦੇ ਪਾਣੀ ਦਾ ਹੱਲ ਕਰਕੇ ਸੜਕ ਦੀ ਮੁਰੰਮਤ ਨਹੀਂ ਕਰਵਾਈ | ਸ਼ੰਭੂ ਨਾਥ ਭਾਰਤੀ ਨੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਇਕ ਮਹੀਨੇ ਦੇ ਅੰਦਰ ਸੜਕ ਦੀ ਪੂਰੀ ਤਰ੍ਹਾਂ ਮੁਰੰਮਤ ਨਹੀਂ ਕਰਦਾ ਹੈ ਤਾਂ ਉਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਅਤੇ ਸਾਰੇ ਕਿਸਾਨ ਸੰਗਠਨਾਂ ਨਾਲ ਮਿਲ ਕੇ ਧਰਨਾ ਲਗਾਵਾਂਗੇ | ਇਸ ਮੌਕੇ ਅੰਕੁਸ਼, ਆਸ਼ੂ ਮਹਾਜਨ, ਸਤੀਸ਼, ਰਾਜੀਵ ਕੁਮਾਰ, ਮੰਨੂ, ਅਸ਼ੋਕ ਕੁਮਾਰ, ਦੀਪਕ ਭਗਤ, ਰਾਜ ਕੁਮਾਰ ਫੌਜੀ, ਗੁਲਜ਼ਾਰ ਸਿੰਘ, ਮਦਨ

Ad Position 22
No active advertisement
ਪਿਛਲੀ ਖ਼ਬਰ ਪਿੰਡ ਬੋਹੜਾ ਵਿਖੇ ਸ਼ਹੀਦੀ ਸਮਾਗਮ ਭਲਕੇ ਅਗਲੀ ਖ਼ਬਰ ਧਾਮੀ ਤੇ ਹੋਰਾਂ ਨੇ ਮਨਜੀਤ ਸਿੰਘ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ <br/>
Ad Position 24