ਡੇਹਲੋਂ (ਲੁਧਿਆਣਾ), 11 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)- ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਸਬ-ਤਹਿਸੀਲ ਡੇਹਲੋਂ ਵਿਖੇ ਤਾਇਨਾਤ ਪਟਵਾਰੀ ਪੁਨੀਤ ਕੁਮਾਰ ਨੂੰ ਵਿਜੀਲੈਂਸ ਵਿਭਾਗ ਵਲੋਂ 15000 ਰੁਪਏ ਦੀ ਰਿਸ਼ਵਤ ਲੈ ਜਾਣ ਦੇ ਮਾਮਲੇ ਵਿਚ ਕਾਬੂ ਕਰਨ ਦੀ ਸੂਚਨਾ ਹੈl
ਜ਼ਿਕਰਯੋਗ ਹੈ ਕਿ ਜਿਉਂ ਹੀ ਉਕਤ ਪਟਵਾਰੀ ਨੂੰ ਵਿਜ਼ੀਲੈਂਸ ਵਿਭਾਗ ਵਲੋਂ ਫੜੇ ਜਾਣ ਦੀ ਗੱਲ ਸਾਹਮਣੇ ਆਈ ਤਾਂ ਮਾਲ ਵਿਭਾਗ ਦੇ ਅਫ਼ਸਰਾਂ ਅੰਦਰ ਹਲਚਲ ਮੱਚ ਗਈ ਅਤੇ ਤਹਿਸੀਲ ਸਮੇਤ ਮਾਲ ਵਿਭਾਗ ਨਾਲ ਸੰਬੰਧਿਤ ਸਾਰੇ ਦਫ਼ਤਰ ਇਕ ਦਮ ਖ਼ਾਲੀ ਹੋ ਗਏ l ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਰੋਕੂ ਐਕਟ ਅਧੀਨ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l