ਮਾਛੀਵਾੜਾ ਸਾਹਿਬ (ਲੁਧਿਆਣਾ), 4 ਅਕਤੂਬਰ (ਮਨੋਜ ਕੁਮਾਰ) - ਇਕ ਪਾਸੇ ਪੰਜਾਬ ਸਰਕਾਰ ਝੋਨੇ ਦਾ ਇਕ ਇਕ ਦਾਣਾ ਖ਼ਰੀਦਣ ਦੇ ਸੰਕਲਪ 'ਤੇ ਕਾਇਮ ਦਿਖਾਈ ਦੇ ਰਹੀ ਹੈ, ਪਰ ਇਸਦੇ ਦੂਸਰੇ ਪਾਸੇ ਸ਼ੈਲਰ ਮਾਲਕ ਆਪਣੀਆਂ ਮੰਗਾਂ ਮਨਾਉਣ ਤੱਕ ਲਿਫਟਿੰਗ ਤੋਂ ਆਨਾਕਾਨੀ ਕਰ ਰਹੇ ਹਨ।ਮਾਛੀਵਾੜਾ ਅਨਾਜ ਮੰਡੀ ਵਿਚ ਝੋਨੇ ਨਾਲ ਭਰੇ ਹਜ਼ਾਰਾਂ ਕੱਟਿਆ ਦੇ ਅੰਬਾਰ ਲੱਗ ਗਏ ਹਨ। ਲਿਫਟਿੰਗ ਵਿਚ ਦੇਰੀ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਐਕਸਨ ਦੇ ਮੋਡ ਵਿਚ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਤੇ ਵਿਭਾਗ ਦੇ ਸਥਾਨਕ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸ਼ੈਲਰ ਮਾਲਕਾ ਨੂੰ ਅੱਜ ਸ਼ਾਮ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਜਾਂ ਤਾਂ ਉਹ ਮੰਡੀ ਵਿਚੋਂ ਝੋਨੇ ਦੀ ਲਿਫਟਿੰਗ ਕਰਨ ਨਹੀ ਤਾਂ ਦੂਸਰੇ ਹੋਰ ਸੈਟਰਾ ਦੇ ਸ਼ੈਲਰਾ ਨੂਂ ਆਰ.ਓ. ਦੇ ਦਿੱਤਾ ਜਾਵੇਗਾ। ਇਸਦੇ ਨਾਲ ਹੀ ਸ਼ੈਲਰ ਮਾਲਕਾ ਦਾ ਤਰਕ ਹੈ ਕਿ ਇਸ ਵਾਰ ਇਲਾਕੇ ਵਿਚ ਹਾਈਬਿੑਡ ਝੋਨੇ ਦੀ ਪੈਦਾਵਾਰ ਹੈ ਤੇ ਜਿਸ ਨਾਲ ਚਾਵਲ ਦੀ ਕਵਾਲਟੀ ਵਿਚ ਜ਼ਿਆਦਾ ਟੋਟਾ ਆ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਲਿਫਟਿੰਗ ਦੀ ਦੇਰੀ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਐਕਸਨ ਵਿਚ, ਅੱਜ ਸ਼ਾਮ ਤੱਕ ਦਾ ਅਲਟੀਮੇਟਮ
ਮਾਛੀਵਾੜਾ ਸਾਹਿਬ (ਲੁਧਿਆਣਾ), 4 ਅਕਤੂਬਰ (ਮਨੋਜ ਕੁਮਾਰ) - ਇਕ ਪਾਸੇ ਪੰਜਾਬ ਸਰਕਾਰ ਝੋਨੇ ਦਾ ਇਕ ਇਕ ਦਾਣਾ ਖ਼ਰੀਦਣ ਦੇ ਸੰਕਲਪ 'ਤੇ ਕਾਇਮ ਦਿਖਾਈ ਦੇ ਰਹੀ ਹੈ, ਪਰ ਇਸਦੇ
ਅਜੀਤ ਡੈਸਕ
04-10-2026