22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਰਾਜਵਿੰਦਰ ਕੌਰ ਨਰਵਾਲ ਵਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 08-12-2025
ਚੌਲਾਂਗ, 7 ਦਸੰਬਰ (ਸੁਖਦੇਵ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੰਧਾਲਾਂ ਜੱਟਾਂ ਜੋਨ ਤੋਂ ਆਪ ਦੇ ਉਮੀਦਵਾਰ ਰਾਜਵਿੰਦਰ ਕੌਰ ਨਰਵਾਲ ਵਲੋਂ ਆਪਣੀ ਚੋਣ ਮੁਹਿੰਮ ਦਾ ਆਪਣੇ ਪਿੰਡ ਜੌੜਾ ਤੋਂ ਅੱਜ ਆਗਾਜ਼ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰਾਜਵਿੰਦਰ ਕੌਰ ਨਰਵਾਲ ਨੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ 'ਤੇ ਪਾਰਟੀ ਨੇ ਜੋ ਭਰੋਸਾ ਪ੍ਰਗਟ ਕੀਤਾ ਗਿਆ ਹੈ, ਉਸ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ | ਸ੍ਰੀਮਤੀ ਨਰਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਇਲਾਕੇ ਵਿਚ ਆਪਣੀ ਚੋਣ ਮੁਹਿੰਮ ਅੱਜ ਪਿੰਡ ਜੌੜਾ ਦੇ ਸਮੂਹ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ | ਪੂਰੇ ਜੋਨ ਵਿਚ ਇਲਾਕਾ ਨਿਵਾਸੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਪਣੇ ਜੋਨ ਤੋਂ ਜਿੱਤ ਦਰਜ ਕਰਕੇ ਇਲਾਕੇ ਦੇ ਰਹਿੰਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ | ਉਨ੍ਹਾਂ ਇਸ ਮੌਕੇ ਆਪਣੇ ਖੇਤਰ ਦੀਆਂ ਅÏਰਤਾਂ ਤੋਂ ਵਿਸ਼ੇਸ਼ ਸਮਰਥਨ ਦੀ ਮੰਗ ਕੀਤੀ ਹੈ | ਇਸ ਮੌਕੇ ਪਿੰਡ ਦੇ ਸਰਪੰਚ ਗੋਲਡੀ ਨਰਵਾਲ, ਹਰਵਿੰਦਰ ਸਿੰਘ ਨਰਵਾਲ, ਸੁਖਵੰਤ ਸਿੰਘ ਨਰਵਾਲ, ਚੰਚਲ ਸਿੰਘ ਸ਼ਾਹ, ਠੇਕੇਦਾਰ ਸੁਰਿੰਦਰ ਸਿੰਘ, ਸਰਦਾਰ ਸਿੰਘ, ਕਮਲਜੀਤ ਸਿੰਘ ਜੌੜਾ, ਰਾਮ ਮੂਰਤੀ, ਜਸਵੀਰ ਸਿੰਘ, ਸਤੀਸ਼ ਕੁਮਾਰ, ਪ੍ਰੇਮ ਸਿੰਘ, ਲੇਖਰਾਜ, ਰਵੀ ਕੁਮਾਰ, ਡਾਕ ਸੁਰਿੰਦਰ ਸਿੰਘ, ਗੋਪੀ ਜੌੜਾ, ਰਾਣਾ ਜੌੜਾ, ਮਨਜਿੰਦਰ ਸਿੰਘ, ਗਿਆਨ ਸਿੰਘ, ਕਮਲਜੀਤ ਸਿੰਘ, ਗੁਰਵਿੰਦਰ ਸਿੰਘ, ਕੁਲਵੀਰ ਸਿੰਘ, ਵਿਸ਼ਾਲ ਸਿੰਘ, ਤੋਂ ਇਲਾਵਾ ਪਿੰਡ ਦੀਆਂ ਅÏਰਤਾਂ ਵੀ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਵੁਆਇਸ ਲੈਸ ਸੈਕਿੰਡ ਇਨਿੰਗ ਹੋਮ ਵਲੋਂ ਚੌਥੀ ਜਾਗਰੂਕਤਾ ਰੈਲੀ ਕੱਢੀ <br/> ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰਜ ਯੂਨੀਅਨ ਸੰਬੰਧਿਤ ਸੀਟੂ ਵਲੋਂ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ
Ad Position 24