ਮਾਹਿਲਪੁਰ, 7 ਦਸੰਬਰ (ਰਜਿੰਦਰ ਸਿੰਘ)-ਸੂਬੇ ਦੀ ਸਰਕਾਰ ਵੱਲੋਂ 14 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਬਲਾਕ ਸੰਮਤੀ ਦੀਆਂ ਚੋਣਾਂ 'ਚ ਸਰਗਰਮੀਆਂ ਫੜਦੇ ਹੋਏ ਜ਼ੋਨ ਟੂਟੋ ਮਜਾਰਾ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਡਮ ਚਰਨਜੀਤ ਕੌਰ ਹਵੇਲੀ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੁਹਿੰਮ ਦੌਰਾਨ ਪਿੰਡ ਮੁੱਗੋਵਾਲ ਦੀ ਸਮੂਹ ਪੰਚਾਇਤ ਸਮੇਤ ਹੋਰ ਆਪ ਪਾਸ ਦੀ ਪੰਚਾਇਤਾਂ ਵੱਲੋਂ ਸੰਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਇਸ ਮੌਕੇ ਜ਼ੋਨ ਮੁੱਗੋਵਾਲ ਤੋਂ 'ਆਪ' ਦੇ ਉਮੀਦਵਾਰ ਪਵਨਦੀਪ ਸਿੰਘ ਸੰਘਾ, ਭੁਪਿੰਦਰ ਸਿੰਘ ਸਰਪੰਚ ਮੁੱਗੋਵਾਲ, ਕੌਂਸਲਰ ਬਲਦੇਵ ਸਿੰਘ, ਹਰਮਨਜੋਤ ਸਿੰਘ ਪੰਚ ਮੁੱਗੋਵਾਲ, ਜਤਿੰਦਰ ਪਾਲ ਸਿੰਘ ਪੰਚ ਹਵੇਲੀ, ਅਕਵਿੰਦਰ ਕੌਰ ਪੰਚ, ਕਮਲਜੀਤ ਕੌਰ ਪੰਚ, ਕਿਰਨਜੋਤ ਕੌਰ ਪੰਚ, ਬਲਵੀਰ ਸਿੰਘ ਪੰਚ ਹਵੇਲੀ, ਅੰਮਿ੍ਤਪਾਲ ਸਿੰਘ ਪੰਚ ਹਵੇਲੀ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਮੈਡਮ ਚਰਨਜੀਤ ਕੌਰ ਚੋਣ ਪ੍ਰਚਾਰ ਕਰਦੇ ਹੋਏ ਕਿਹਾ ਕਿ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਲੋਕ ਪੱਖੀ ਕੀਤੇ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਲੋਕ ਆਪ ਭਾਰੀ ਗਿਣਤੀ 'ਚ ਸੀਟਾਂ ਲੈ ਕੇ ਜਿੱਤ ਪ੍ਰਾਪਤ ਕਰੇਗੀ |