ਘੋਗਰਾ, 17 ਦਸੰਬਰ (ਆਰ. ਐਸ. ਸਲਾਰੀਆ)- ਬਲਾਕ ਸੰਮਤੀ ਜੋਨ ਘੋਗਰਾ ਤੋਂ ਕਾਂਗਰਸੀ ਉਮੀਦਵਾਰ ਮਨਿੰਦਰ ਕੌਰ ਪਤਨੀ ਅਮਰਜੀਤ ਸਿੰਘ ਭਾਰਜ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ | ਜਿੱਤ ਦੀ ਖ਼ੁਸ਼ੀ ਵਿਚ ਪਾਰਟੀ ਵਰਕਰਾਂ ਵੱਲੋਂ ਅੱਡਾ ਘੋਗਰਾ ਵਿਖੇ ਢੋਲ ਦੇ ਧਮੱਕੇ 'ਤੇ ਰੋਡ ਸ਼ੋਅ ਕੱਢਿਆ | ਇਸ ਮੌਕੇ ਭਾਗ ਸਿੰਘ ਸਲਾਰੀਆ, ਸਾਬਕਾ ਸਰਪੰਚ ਤਰਲੋਚਨ ਸਿੰਘ, ਮਲਕੀਤ ਸਿੰਘ ਡੋਗਰਾ ਅਤੇ ਹੋਰ ਸਮੂਹ ਪਾਰਟੀ ਵਰਕਰ ਹਾਜ਼ਰ ਸਨ |