28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨਸਰਾਲਾ 427 ਵੋਟਾਂ ਦੇ ਫ਼ਰਕ ਨਾਲ ਰਹੇ ਜੇਤੂ <br/>

Ad Position 21
No active advertisement
ਅਜੀਤ ਡੈਸਕ 18-12-2025
ਨਸਰਾਲਾ, 17 ਦਸੰਬਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜ਼ੋਨ ਨਸਰਾਲਾ ਤੋਂ ਚੋਣ ਲੜੇ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨਸਰਾਲਾ ਨੇ ਆਪਣੇ ਵਿਰੋਧੀ 'ਆਪ' ਦੇ ਉਮੀਦਵਾਰ ਨੂੰ 427 ਵੋਟਾਂ ਦਾ ਫ਼ਰਕ ਦੇ ਕੇ ਵੱਡੀ ਜਿੱਤ ਹਾਸਲ ਕੀਤੀ ਹੈ | ਇਸ ਚੋਣ ਅਖਾੜੇ ਵਿਚ ਚਾਰੇ ਉਮੀਦਵਾਰ ਇਕੋ ਪਿੰਡ ਦੇ ਹੋਣ ਕਰਕੇ ਮੁਕਾਬਲਾ ਇੰਨਾ ਦਿਲਚਸਪ ਬਣ ਚੁੱਕਾ ਸੀ ਕਿ ਇਲਾਕੇ ਦੇ ਲੋਕਾਂ ਦੀਆਂ ਨਜ਼ਰਾਂ ਵੀ ਨਸਰਾਲਾ ਪਿੰਡ ਤੇ ਟਿੱਕੀਆਂ ਹੋਈਆਂ ਸੀ | ਇਸ ਜੋਨ ਤੋਂ ਕਾਂਗਰਸ ਦੇ ਉਮੀਦਵਾਰ ਹਰਮੇਸ਼ ਸਿੰਘ ਨੇ 858 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਤੇ 'ਆਪ' ਦੇ ਆਗੂ ਤੇ ਉਮੀਦਵਾਰ ਮਨਜੀਤ ਸਿੰਘ ਨੂੰ 431 ਵੋਟਾਂ ਮਿਲੀਆਂ | ਇਸੇ ਤਰ੍ਹਾਂ ਹੀ ਅਕਾਲੀ ਦਲ ਦੇ ਸਤਨਾਮ ਸਿੰਘ ਨੇ 286 ਵੋਟਾਂ ਅਤੇ ਬੀ. ਜੇ. ਪੀ. ਤੋਂ ਪਰਮਜੀਤ ਕੌਰ ਨੇ 147 ਵੋਟਾਂ ਦੇ ਨਾਲ ਆਪਣੀ ਕਿਸਮਤ ਅਜ਼ਮਾਈ ਕੀਤੀ | ਇਸ ਮੌਕੇ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਦੀ ਜਿੱਤ ਦੀ ਖ਼ੁਸ਼ੀ ਵਿਚ ਉਨ੍ਹਾਂ ਸਮਰਥਕਾਂ ਵਲੋਂ ਢੋਲ ਵਜਾ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ | ਇਸ ਮੌਕੇ ਰਵਿੰਦਰ ਸਿੰਘ ਰਵੀ, ਫ਼ਤਿਹ ਸਿੰਘ, ਕੁਲਵਿੰਦਰ ਸਿੰਘ, ਯਾਦਵਿੰਦਰ ਸਿੰਘ, ਹਰਮਨਦੀਪ ਸਿੰਘ, ਸੁਖਵਿੰਦਰ ਚੰਦ, ਨਰੇਸ਼ ਨੈਸ਼ੂ, ਪਰਵਿੰਦਰ ਪਿੰਦੂ, ਸੰਦੀਪ ਰਾਮ, ਰਾਜੂ, ਲੱਕੀ, ਰਾਜ ਕੁਮਾਰ, ਮਨੋਹਰ ਲਾਲ, ਸੁਨੀਲ ਕਜ਼ਲਾ, ਸੁਰਿੰਦਰ ਕੁਮਾਰ ਮੰਗੂ, ਜਗੀਰ ਸਿੰਘ, ਹਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਭੁਪਿੰਦਰ ਸਿੰਘ, ਕੁਲਵੀਰ ਸਿੰਘ, ਧਰਮਪਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਸੀ 'ਤੇ ਵਿਸ਼ੇਸ਼:-ਸੁਖਦੇਵ ਮੈਣੀ <br/> ਅਗਲੀ ਖ਼ਬਰ ਹੁਸ਼ਿਆਰਪੁਰ ਵਿਧਾਨ ਸਭਾ 'ਚ 'ਆਪ' ਦੀ ਇਤਿਹਾਸਕ ਜਿੱਤ-ਵਿਧਾਇਕ ਜਿੰਪਾ <br/>
Ad Position 24