28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਰਸੀ 'ਤੇ ਵਿਸ਼ੇਸ਼:-ਸੁਖਦੇਵ ਮੈਣੀ <br/>

Ad Position 21
No active advertisement
ਅਜੀਤ ਡੈਸਕ 18-12-2025
ਤਲਵਾੜਾ-ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਅਤੇ ਗ਼ਰੀਬਾਂ ਦੇ ਮਸੀਹਾ ਸਨ ਸਵ. ਸ੍ਰੀ ਸੁਖਦੇਵ ਮੈਣੀ | ਆਪ ਦਾ ਜਨਮ ਪਿਤਾ ਸ੍ਰੀ ਲਾਲਾ ਸੰਸਾਰ ਚੰਦ ਸੈਣੀ ਦੇ ਘਰ ਮਾਤਾ ਸ੍ਰੀਮਤੀ ਕੌਸ਼ਲਿਆ ਦੇਵੀ ਦੀ ਕੁੱਖੋਂ 29 ਅਗਸਤ 1956 ਨੂੰ ਪਿੰਡ ਰੁੜਕਾਂ ਕਾਲਾ (ਜਲੰਧਰ) ਵਿਖੇ ਹੋਇਆ | ਆਪ ਨੇ ਮੁੱਢਲੀ ਸਿੱਖਿਆ ਆਪਣੇ ਜੱਦੀ ਪਿੰਡ ਤੋਂ ਹੀ ਹਾਸਲ ਕਰਨ ਤੋਂ ਬਾਅਦ ਡੀ. ਏ. ਵੀ. ਕਾਲਜ ਜਲੰਧਰ ਤੋਂ ਬੀ. ਏ. ਦੀ ਡਿਗਰੀ ਕੀਤੀ | ਇਸ ਤੋਂ ਬਾਅਦ ਆਪ ਨੇ ਸੰਨ 1972 ਵਿਚ ਹਾਜੀਪੁਰ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਭੱਠਿਆਂ ਦੇ ਕਾਰੋਬਾਰ ਵਿਚ ਇੱਕ ਮੁਕਾਮ ਹਾਸਲ ਕੀਤਾ | ਆਪ ਸਰਵਹਿੱਤਕਾਰੀ ਸਕੂਲ ਹਾਜੀਪੁਰ ਦੇ 15 ਵਰ੍ਹੇ ਪ੍ਰਧਾਨ ਵੀ ਰਹੇ | ਆਪ ਦਾ ਵਿਆਹ ਸੰਨ 1982 ਵਿਚ ਰਜਨੀ ਦੇਵੀ ਨਾਲ ਹੋਇਆ | ਆਪ ਦੇ ਘਰ ਦੋ ਸਪੁੱਤਰਾਂ ਅਮਿਤ ਅਤੇ ਸੁਮਿਤ ਨੇ ਜਨਮ ਲਿਆ | ਆਪ ਨੇ ਵਿਦਿਆਰਥੀਆਂ ਵਿਚ ਸੇਵਾ ਕਰਨ ਲਈ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂ ਸ਼ਹਿਰ ਵਿਖੇ ਸ਼ੁਰੂ ਕੀਤਾ | ਆਪ ਦੀ ਪਹਿਚਾਣ ਇਲਾਕੇ ਵਿਚ ਇੱਕ ਦਾਨਵੀਰ ਵਜੋਂ ਬਣ ਗਈ ਸੀ | ਆਪ 18 ਦਸੰਬਰ 2017 ਨੂੰ ਅਚਾਨਕ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ | ਆਪ ਦੀ ਅੱਜ 8ਵੀਂ ਬਰਸੀ 'ਤੇ ਸ਼ਰਧਾ ਸੁਮਨ ਭੇਟ ਕਰਦੇ ਹੋਏ 'ਆਪ' ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੰਕਲਪ ਲੈਂਦੇ ਹਾਂ |
-ਮਨੀਸ਼ਾ ਮਹਿਤਾ

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲਾਂ ਵਿਚ ਮੈਗਾ ਪੀ.ਟੀ.ਐਮ. 20 ਨੂੰ - ਜ਼ਿਲ੍ਹਾ ਸਿੱਖਿਆ ਅਫ਼ਸਰ <br/> ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨਸਰਾਲਾ 427 ਵੋਟਾਂ ਦੇ ਫ਼ਰਕ ਨਾਲ ਰਹੇ ਜੇਤੂ <br/>
Ad Position 24