ਦਸੂਹਾ, 20 ਦਸੰਬਰ (ਕੌਸ਼ਲ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਬੱਚਿਆਂ ਦੇ ਸਰਵ-ਪੱਖੀ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੇ ਖੇਡ ਦੇ ਮੈਦਾਨ ਵਿਚ ਫ਼ੀਲਡ ਆਫ਼ ਡਰੀਮਜ਼ਦਾ ਕਰਵਾਈ ਗਈ | ਇਹ ਖੇਡ ਪ੍ਰਤੀਯੋਗਤਾ ਟੌਡਲਰਸ ਤੋਂ ਲੈ ਕੇ ਤੀਸਰੀ ਜਮਾਤ ਤੱਕ ਕਰਵਾਈ ਗਈ | ਇਸ ਦਾ ਆਰੰਭ ਮਾਰਚ ਪਾਸਟ ਨਾਲ ਕੀਤਾ ਗਿਆ | ਫ਼ੀਲਡ ਆਫ਼ ਡਰੀਮਜ਼ ਖੇਡ ਪ੍ਰਤੀਯੋਗਤਾ ਵਿਚ ਸਾਰੇ ਬੱਚਿਆਂ ਨੇ ਬਹੁਤ ਹੀ ਦਿਲਚਸਪੀ ਨਾਲ ਭਾਗ ਲੈਂਦੇ ਹੋਏ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਬੱਚਿਆਂ ਨੇ ਫਰੈਂਡਸ਼ਿਪ ਰਿਲੇ ਰੇਸ, ਪੈਡਲ ਰੇਸ, ਫਲੈਗ ਰੇਸ, ਪਿੱਕ ਦਾ ਕੈਂਡੀਜ਼, ਰੇਸ ਵਿਦ ਸਟਰਿਕਿੰਗ ਪੈਡਲ, 30 ਮੀਟਰ, 40 ਮੀਟਰ, 60 ਮੀਟਰ ਰੇਸ ਆਦਿ ਵੱਖ-ਵੱਖ ਦੌੜਾਂ ਵਿਚ ਭਾਗ ਲਿਆ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਮੈਡਲ ਦਿੱਤੇ ਗਏ | ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਮੈਚ ਖੇਡਿਆ | ਬੱਚਿਆਂ ਦੁਆਰਾ ਕੀਤੇ ਗਏ ਕਰਾਟੇ, ਰਿੰਗ ਡਿ੍ੱਲ, ਫਲਾਵਰ ਡਿ੍ੱਲ ਖਿੱਚ ਦਾ ਕੇਂਦਰ ਰਹੀਆਂ ਜਿਨ੍ਹਾਂ ਨੂੰ ਦੇਖ ਕੇ ਮਾਤਾ-ਪਿਤਾ ਦੇ ਚਿਹਰੇ ਤੇ ਇਕ ਵੱਖ ਹੀ ਖ਼ੁਸ਼ੀ ਨਜ਼ਰ ਆ ਰਹੀ ਸੀ | ਇਸ ਸ਼ੁੱਭ ਮੌਕੇ 'ਤੇ ਦਸੂਹਾ ਦੇ ਐੱਮ.ਐੱਲ.ਏ. ਦੀ ਪਤਨੀ ਪ੍ਰਭਜੋਤ ਕੌਰ ਘੁੰਮਣ ਅਤੇ ਐੱਸ.ਐੱਚ.ਓ. (ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ) ਅਮਰਜੀਤ ਕੌਰ ਵੀ ਹਾਜ਼ਰ ਸਨ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਓ.ਪੀ. ਗੁਪਤਾ ਅਤੇ ਪ੍ਰਾਇਮਰੀ ਦੇ ਮੁਖੀ (ਪ੍ਰਾਇਮਰੀ ਹੈੱਡ) ਸ਼ੌਰਬਰੀ ਘੋਸ਼ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਕੂਲ ਦੇ ਪਿ੍ੰਸੀਪਲ ਓ.ਪੀ. ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਸਥਾਨ ਹੈ ਅਤੇ ਬੱਚਿਆਂ ਦੇ ਸਰੀਰਕ ਅਤੇ ਸਰਵਪੱਖੀ ਵਿਕਾਸ ਲਈ ਸਕੂਲਾਂ ਵਿਚ ਅਜਿਹੇ ਖੇਡ ਮੁਕਾਬਲੇ ਹੋਣੇ ਬਹੁਤ ਜ਼ਰੂਰੀ ਹਨ | ਬੱਚਿਆਂ ਨੂੰ ਇਨ੍ਹਾਂ ਵਿਚ ਵੱਧ ਚੜ੍ਹ ਕੇ ਭਾਗ ਵੀ ਲੈਣਾ ਚਾਹੀਦਾ ਹੈ | ਪ੍ਰਾਇਮਰੀ ਦੇ ਮੁਖੀ (ਪ੍ਰਾਇਮਰੀ ਹੈੱਡ) ਸ਼ੌਰਬਰੀ ਘੋਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਅਸੀਂ ਆਪਣੇ ਆਪ ਨੂੰ ਫੁਰਤੀਲਾ ਮਹਿਸੂਸ ਕਰਦੇ ਹਾਂ | ਬੱਚਿਆਂ ਦੀ ਸਿਹਤ ਅਤੇ ਸਰਵ-ਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਭਵਿੱਖ ਵਿਚ ਵੀ ਅਜਿਹੇ ਖੇਡ ਮੁਕਾਬਲੇ ਕਰਵਾਉਂਦਾ ਰਹੇਗਾ | ਇਸ ਮੌਕੇ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਵਾਈਸ ਪ੍ਰਧਾਨ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ | ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੇ ਬੱਚਿਆਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਅਤੇ ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਤੰਦਰੁਸਤ ਰਹਿਣ ਲਈ ਖੇਡਾਂ ਜ਼ਰੂਰੀ ਹਨ |