11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਿਲਵਰ ਓਕ ਸਕੂਲ ਵਿਚ ਸ਼ਾਨਦਾਰ ਢੰਗ ਨਾਲ ਕਰਵਾਈ ਸਾਲਾਨਾ ਅਥਲੈਟਿਕ ਮੀਟ

Ad Position 21
No active advertisement
ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਤਰਲੋਚਨ ਸਿੰਘ ਬਿੱਟੂ, ਪਿ੍ੰਸੀਪਲ ਮਨੀਸ਼ਾ ਸੰਗਰ ਅਤੇ ਹੋਰ | ਤਸਵੀਰ : ਭਗਵਾਨ ਸਿੰਘ ਸੈਣੀ <br/> 21-12-2025
ਟਾਂਡਾ ਉੜਮੁੜ, 20 ਦਸੰਬਰ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਸਾਲਾਨਾ ਅਥਲੈਟਿਕ ਮੀਟ 2025 ਸ਼ਾਨਦਾਰ ਢੰਗ ਨਾਲ ਕਰਵਾਈ ਗਈ | ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਕਰਵਾਈ ਗਈ ਇਸ ਐਥਲੈਟਿਕ ਮੀਟ ਨੂੰ ਸਕੂਲ ਦੇ ਖੇਡ ਵਿਭਾਗ ਦੇ ਬਲਦੇਵ, ਅਮਰਜੀਤ ਕੌਰ ਸੈਣੀ, ਸੁਰੇਸ਼, ਜਗਬੰਧਨ ਅਤੇ ਹੋਰ ਅਧਿਆਪਕਾਂ ਨੇ ਮਿਲ ਕੇ ਆਯੋਜਿਤ ਕੀਤਾ | ਸਲਾਨਾ ਅਥਲੈਟਿਕ ਮੀਟ ਵਿਚ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ | ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਇਸ ਮੌਕੇ 'ਤੇ ਦੱਸਿਆ ਕਿ ਇਹ ਖੇਡਾਂ ਸਕੂਲ ਦੇ ਪ੍ਰੀ ਪ੍ਰਾਇਮਰੀ ਵਿੰਗ ਦੀਆਂ ਕਰਵਾਈਆਂ ਜਾ ਰਹੀਆਂ ਹਨ | ਇਨ੍ਹਾਂ ਖੇਡਾਂ ਵਿਚ ਬੱਚਿਆਂ ਨੇ ਬੜੇ ਜੋਸ਼ ਦੇ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਬੱਚਿਆਂ ਦੇ ਮਾਪੇ ਹੰੁਮ-ਹੁਮਾ ਕੇ ਸਕੂਲ ਸਟੇਡੀਅਮ ਦੇ ਵਿਚ ਪਹੁੰਚੇ | ਬੱਚਿਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਹੀ ਦਿਲਚਸਪ ਖੇਡਾਂ ਇਸ ਸਲਾਨਾ ਅਥਲੈਟਿਕ ਮੀਟ ਦੌਰਾਨ ਕਰਵਾਈਆਂ ਗਈਆਂ ਜਿਸ ਦੇ ਵਿਚ ਫਰੋਗ ਰੇਸ, ਕੈਰੀ ਦਾ ਬਾਲ, ਪਿਰਾਮਿਡ ਰੇਸ, ਅÏਬਸਟੈਕਲ ਰੇਸ ਜਿੱਥੇ ਇਸ ਖੇਡ ਮੇਲੇ ਦਾ ਖ਼ਾਸ ਆਸਕਰਸ਼ਣ ਰਹੀਆਂ ਉੱਥੇ ਹੀ ਮਾਪਿਆਂ ਵੱਲੋਂ ਵੀ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ ਗਿਆ | ਐਥਲੈਟਿਕ ਮੀਟ ਦੇ ਨਤੀਜਿਆਂ ਦੇ ਵਿਚ ਕੈਰੀ ਦਾ ਬਾਲ ਰੇਸ ਵਿਚ ਗੁਰ ਮਨਪ੍ਰੀਤ ਕੌਰ, ਇਬਾਦਤ ਕੌਰ ਅਤੇ ਪ੍ਰਭੂਲੀਨ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ | ਇਸੇ ਤਰ੍ਹਾਂ ਪਿਰਾਮਿਡ ਰੇਸ ਦੇ ਵਿਚ ਏਕਮ ਪ੍ਰੀਤ ਕੌਰ, ਬਾਣੀ ਅਤੇ ਜਸਲੀਨ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ | ਸਲਿਪ ਦਾ ਚੇਅਰ ਰੇਸ ਦੇ ਵਿਚ ਸ਼ਹਬਾਜ਼ ਸਿੰਘ, ਨਵਜੋਤ ਸਿੰਘ ਅਤੇ ਕਿ੍ਸ਼ਨਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਨਰਸਰੀ ਕਲਾਸ ਦੀ ਫਰੋਗ ਰੇਸ ਦੇ ਵਿਚ ਨਵਲੀਨ, ਨਵਰੂਪ ਅਤੇ ਨਿਮਰਤ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਰਹੀਆਂ | ਲੜਕਿਆਂ ਦੀ ਕੈਟਾਗਰੀ ਦੇ ਵਿਚ ਹਰਸ਼ਬੀਰ, ਨਿਰਵਾਣ ਅਤੇ ਅਮਨ ਵੀਰ ਕ੍ਰਮਵਾਰ ਪਹਿਲੇ, ਦੂਜੇ ਤੀਜੇ ਸਥਾਨ 'ਤੇ ਕਾਬਜ਼ ਹੋਏ | ਸਕੂਲ ਵਿਚ ਆਏ ਹੋਏ ਮਾਪਿਆਂ ਵਲੋਂ ਬੇਹਦ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅਜਿਹੀ ਖੇਡਾਂ ਦੇ ਨਾਲ ਬੱਚੇ ਵਿਚ ਮੁਕਾਬਲੇ ਦੀ ਭਾਵਨਾ ਜਨਮ ਲੈਂਦੀ ਹੈ ਅਤੇ ਉਸ ਦੇ ਮਨ ਦਾ ਡਰ ਖਤਮ ਹੁੰਦਾ ਹੈ ਤੇ ਸਕੂਲ ਵਲੋਂ ਕੀਤਾ ਹੋਇਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ | ਚੇਅਰਮੈਨ ਤਰਲੋਚਨ ਸਿੰਘ ਨੇ ਦੱਸਿਆ ਕਿ ਸਕੂਲ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਚੰਗੀ ਸਿਹਤ ਵੱਲ ਵੀ ਪੂਰਾ ਧਿਆਨ ਦੇ ਰਿਹਾ ਹੈ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਲ ਦੇ ਵਿਚ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਣ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਵੱਲ ਵੀ ਧਿਆਨ ਦੇ ਸਕਣ | ਇਸ ਮੌਕੇ 'ਤੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਸੁਸ਼ੀਲ, ਸੁਮਿਤ, ਪਰਮਜੀਤ, ਨੀਨਾ, ਅਨੁਰਾਧਾ, ਰੁਪਿੰਦਰ, ਮਨੀਸ਼ਾ, ਸਿਮਰ, ਅਮਰ, ਪੁਸ਼ਪਾ, ਰਜਿੰਦਰ, ਪੂਜਾ, ਪਰਵੀਨ, ਸਵੇਤਾ, ਰੁਪਿੰਦਰ ਅਤੇ ਹੋਰ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਫੁੱਟਬਾਲ ਕੱਪ ਪੱਦੀ ਸੂਰਾ ਸਿੰਘ ਦੀਆਂ ਤਿਆਰੀਆਂ ਸੰਬੰਧੀ ਖੇਡ ਪ੍ਰੇਮੀਆਂ ਦੀ ਮੀਟਿੰਗ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਸਾਲਾਨਾ ਖੇਡ ਪ੍ਰਤੀਯੋਗਤਾ ਕਰਵਾਈ
Ad Position 24