11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਮੀਰੀ ਪੀਰੀ ਫੁੱਟਬਾਲ ਕੱਪ ਪੱਦੀ ਸੂਰਾ ਸਿੰਘ ਦੀਆਂ ਤਿਆਰੀਆਂ ਸੰਬੰਧੀ ਖੇਡ ਪ੍ਰੇਮੀਆਂ ਦੀ ਮੀਟਿੰਗ

Ad Position 21
No active advertisement
ਮੀਟਿੰਗ ਉਪਰੰਤ ਵਿਜੇ ਕੁਮਾਰ ਬਾਲੀ, ਹਰਦੀਪ ਸਿੰਘ ਸੈਣੀ, ਝਰਮਲ ਸਿੰਘ, ਹਰਨੰਦਨ ਸਿੰਘ ਖਾਬੜਾ, ਇਕਬਾਲ ਸਿੰਘ ਖੇੜਾ ਤੇ ਹੋਰ | <br/> 21-12-2025
ਸੈਲਾ ਖ਼ੁਰਦ, 20 ਦਸੰਬਰ (ਹਰਵਿੰਦਰ ਸਿੰਘ ਬੰਗਾ)-ਮੀਰੀ ਪੀਰੀ ਸਪੋਰਟਸ ਕਲੱਬ ਪੱਦੀ ਸੂਰਾ ਸਿੰਘ ਅਤੇ ਇਲਾਕੇ ਦੇ ਫੁੱਟਬਾਲ ਪ੍ਰੇਮੀਆਂ ਦੀ ਮੀਟਿੰਗ ਇਕਬਾਲ ਸਿੰਘ ਖੇੜਾ ਦੀ ਅਗਵਾਈ ਹੇਠ ਹੋਈ | ਜਿਸ 'ਚ ਵਿਸ਼ੇਸ਼ ਤੌਰ 'ਤੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਕੰਪੀਟੀਸ਼ਨ ਦੇ ਚੇਅਰਮੈਨ, ਮੈਂਬਰ ਕੋਰ ਕਮੇਟੀ ਵਿਜੇ ਕੁਮਾਰ ਬਾਲੀ, ਹਰਦੀਪ ਸਿੰਘ ਸੈਣੀ ਮੈਂਬਰ ਪੀ.ਐਫ.ਏ., ਡੀ.ਐਸ.ਓ. ਝਰਮਲ ਸਿੰਘ ਸੀਨੀਅਰ ਮੀਤ ਪ੍ਰਧਾਨ ਡੀ.ਐੱਫ.ਏ., ਹਰਨੰਦਨ ਸਿੰਘ ਖਾਬੜਾ ਜਨਰਲ ਸਕੱਤਰ ਡੀ.ਐਫ.ਏ. ਸ਼ਾਮਿਲ ਹੋਏ | ਇਸ ਮੌਕੇ ਵਿਜੇ ਕੁਮਾਰ ਬਾਲੀ ਨੇ ਕਿਹਾ ਕਿ ਐਨ.ਆਰ.ਆਈ. ਭਰਾਵਾਂ ਨੇ ਜਿਵੇਂ ਇਸ ਗਰਾਊਾਡ ਅਤੇ ਸਟੇਡੀਅਮ ਨੂੰ ਨੈਸ਼ਨਲ ਪੱਧਰੀ ਬਣਾਇਆ ਹੈ, ਪੰਜਾਬ ਫੁੱਟਬਾਲ ਫੈਡਰੇਸ਼ਨ ਇਸ ਸਟੇਡੀਅਮ 'ਚ ਅਗਲੇ ਸਾਲ ਇੱਥੇ ਨੈਸ਼ਨਲ ਟੂਰਨਾਮੈਂਟ ਜ਼ਰੂਰ ਕਰਵਾਏਗੀ | ਇਸ ਮੌਕੇ ਖੇੜਾ ਨੇ ਦੱਸਿਆ ਕਿ ਇਸ ਵਾਰ ਮੀਰੀ ਪੀਰੀ ਕੱਪ 26 ਦਸੰਬਰ ਤੋਂ 3 ਜਨਵਰੀ ਤੱਕ ਕਰਵਾਇਆ ਜਾਵੇਗਾ, ਜਿਸ 'ਚ 12 ਟੀਮਾਂ ਕਲੱਬ ਵਰਗ, 8 ਟੀਮਾਂ ਅੰਡਰ-17 ਅਤੇ 16 ਟੀਮਾਂ ਪਿੰਡ ਵਰਗ ਦੀਆਂ ਭਾਗ ਲੈਣਗੀਆਂ, ਕਲੱਬ ਵਰਗ ਦੀ ਜੇਤੂ ਟੀਮ ਨੂੰ 125000 ਤੇ ਉਪ ਜੇਤੂ ਨੂੰ 100000 ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ | ਇਸ ਮੌਕੇ ਮੇਜਰ ਸਿੰਘ ਸਹੋਤਾ, ਸਰਪੰਚ ਜਰਨੈਲ ਸਿੰਘ ਪੱਦੀ ਸੂਰਾ ਸਿੰਘ, ਲਖਵੀਰ ਸਿੰਘ ਰਾਣਾ ਡਾਨਸੀਵਾਲ, ਕੁਲਵੀਰ ਸਿੰਘ ਸਰਪੰਚ ਡਾਨਸੀਵਾਲ, ਗੁਰਦੁਆਰਾ ਰਾਮਸਰ ਸਾਹਿਬ ਦੇ ਪ੍ਰਧਾਨ ਬਾਬਾ ਹਰਜਿੰਦਰ ਸਿੰਘ, ਖ਼ਾਲਸਾ ਕੋ: ਸੁਸਾਇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਖ਼ਾਲਸਾ, ਮੀਤ ਪ੍ਰਧਾਨ ਹਰਵਿੰਦਰ ਸਿੰਘ, ਕੁਲਵੰਤ ਸਿੰਘ ਬੇਦੀ ਪੋਸੀ, ਅਸ਼ਵਨੀ ਪਦਰਾਣਾ, ਸੁਖਵਿੰਦਰ ਸਿੰਘ ਗਿੱਲ, ਕੁਲਵੰਤ ਸਿੰਘ ਗਿੱਲ ਪੰਚ, ਰਾਜਵਿੰਦਰ ਸਿੰਘ ਹੇਅਰ, ਪੰਚ ਜਸਕੀਰਤ ਸਿੰਘ ਖਟਕੜ ਪੰਚ, ਕੁਲਵਿੰਦਰ ਸਿੰਘ ਪੰਚ, ਰਵਿੰਦਰਪਾਲ ਸਿੰਘ ਰਾਏ, ਜਗਮੋਹਣ ਸਿੰਘ ਹਵੇਲੀ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਇੰਦਰਜੀਤ ਸਿੰਘ ਸਲੇਮਪੁਰ, ਸਰਬਜੀਤ ਸਿੰਘ ਸਹੋਤਾ, ਰਛਪਾਲ ਸਿੰਘ ਲੱਲ੍ਹੀ, ਮਨਪ੍ਰੀਤ ਸਹੋਤਾ, ਰਾਜੇਸ਼ ਕੁਮਾਰ ਗੁਪਤਾ, ਅਮਰੀਕ ਸਿੰਘ ਪੰਚ, ਇਕਬਾਲ ਸਿੰਘ, ਬਲਵੀਰ ਸਿੰਘ, ਕਰਮਜੀਤ ਸਿੰਘ ਭਿੰਡਰ, ਸਰਬਜੀਤ ਸਿੰਘ, ਚਰਨ ਦਾਸ, ਸੁਰਜੀਤ ਸਿੰਘ ਗਿੱਲ, ਗੁਰਨਾਮ ਸਿੰਘ ਧਾਂਦਲੀ, ਸੁਰਿੰਦਰ ਕੁਮਾਰ ਛਿੰਦਾ, ਅਮਨਵੀਰ ਸਿੰਘ ਸੈਲਾ ਖ਼ੁਰਦ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਰੀਮਪੁਰ ਚਾਹਵਾਲਾ ਪ੍ਰਾਇਮਰੀ/ਮਿਡਲ ਸਕੂਲ 'ਚ ਮਾਪੇ-ਅਧਿਆਪਕ ਮਿਲਣੀ <br/> ਅਗਲੀ ਖ਼ਬਰ ਸਿਲਵਰ ਓਕ ਸਕੂਲ ਵਿਚ ਸ਼ਾਨਦਾਰ ਢੰਗ ਨਾਲ ਕਰਵਾਈ ਸਾਲਾਨਾ ਅਥਲੈਟਿਕ ਮੀਟ
Ad Position 24