20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਡੀ.ਏ.ਵੀ. ਸਕੂਲ ਬਚਾਓ ਮੋਰਚਾ ਵਲੋਂ ਤਲਵਾੜਾ 'ਚ ਵਿਸ਼ਾਲ ਮੁਜ਼ਾਹਰਾ <br/>

Ad Position 21
No active advertisement
ਅਜੀਤ ਡੈਸਕ 22-12-2025
ਤਲਵਾੜਾ, 21 ਦਸੰਬਰ (ਐੱਚ. ਐਸ. ਮਿੱਠੂ)- ਡੀ.ਏ.ਵੀ ਸਕੂਲ ਬਚਾਓ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠਾਂ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ | ਉਪਰੰਤ ਮਾਰਚ ਕੱਢਿਆ ਅਤੇ ਚੀਫ਼ ਇੰਜੀਨੀਅਰ ਪੌਂਗ ਡੈਮ ਦੀ ਰਿਹਾਇਸ਼ ਦਾ ਘਿਰਾਓ ਕੀਤਾ | ਜੁਆਇੰਟ ਐਕਸ਼ਨ ਕਮੇਟੀ ਨੇ 26 ਦਸੰਬਰ ਨੂੰ ਬੀ.ਬੀ.ਐਮ.ਬੀ ਚੇਅਰਮੈਨ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਹੈ | ਮੁਜ਼ਾਹਰੇ ਦੀ ਪ੍ਰਧਾਨਗੀ ਸਵਾਂਤੀ ਪੁਰੀ, ਨੀਰੂ ਗੌਤਮ, ਪਰਮਿੰਦਰ ਟੀਨੂੰ, ਰੋਹਿਤ ਡਡਵਾਲ ਅਤੇ ਪ੍ਰੋ. ਹਰਸ਼ ਮਹਿਤਾ ਨੇ ਕੀਤੀ | ਜਿਸ ਵਿਚ ਸਕੂਲੀ ਵਿਦਿਆਰਥੀ, ਉਨ੍ਹਾਂ ਦੇ ਮਾਪੇ, ਸਾਬਕਾ ਵਿਦਿਆਰਥੀ, ਸਕੂਲ ਅਧਿਆਪਕ, ਸਥਾਨਕ ਸ਼ਹਿਰ ਅਤੇ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਤੋਂ ਇਲਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਅਮਿਤੋਜ ਮਾਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਮਨ ਰਤਿਆ ਤੇ ਰਮਨਪ੍ਰੀਤ ਸਿੰਘ, ਐਨ.ਐਸ.ਯੂ.ਆਈ ਦੇ ਸਾਬਕਾ ਆਗੂ ਤੇ ਸ਼ਹਿਰ ਦੇ ਜੰਮਪਲ ਸੰਨੀ ਮਹਿਤਾ ਆਦਿ ਨੇ ਸ਼ਿਰਕਤ ਕੀਤੀ | ਬੁਲਾਰਿਆਂ ਨੇ ਬੀ.ਬੀ.ਐਮ.ਬੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ | ਆਰ.ਐਮ.ਪੀ.ਆਈ. ਦੇ ਕੌਮੀ ਜਨ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਿੱਖਿਆ ਖੇਤਰ 'ਚ ਡੀ.ਏ.ਵੀ. ਇੱਕ ਨਾਮ ਹੈ, ਪਰ ਹੁਣ ਬੀ.ਬੀ.ਐਮ.ਬੀ ਆਰ.ਐਸ.ਐਸ. ਦੇ ਇਸ਼ਾਰੇ 'ਤੇ ਇਸ ਅਦਾਰੇ ਨੂੰ ਮਿਥਿਹਾਸ ਪੜ੍ਹਾਉਣ ਵਾਲੀ ਸੰਸਥਾ ਦੇ ਹਵਾਲੇ ਕਰਨ ਜਾ ਰਹੀ ਹੈ | ਸਿੱਖਿਆ, ਸਿਹਤ ਤੇ ਰੁਜ਼ਗਾਰ ਦੇਣਾ ਸਰਕਾਰ ਦਾ ਕੰਮ ਹੈ, ਜਿਸਨੂੰ ਬੀ.ਬੀ.ਐਮ.ਬੀ ਨੇ 40 ਸਾਲ ਬਾਖ਼ੂਬੀ ਢੰਗ ਨਾਲ ਨਿਭਾਇਆ | ਹੁਣ ਇਸ ਨੇਕ ਕੰਮ ਤੋਂ ਬੀ.ਬੀ.ਐਮ.ਬੀ ਨੇ ਕਿਸ ਦੇ ਇਸ਼ਾਰੇ 'ਤੇ ਹੱਥ ਪਿਛਾਂਹ ਖਿੱਚ ਲਿਆ ਹੈ? ਇਹ ਗੱਲ ਕਿਸੇ ਤੋਂ ਛੁਪੀ ਨਹੀਂ | ਅਮਿਤੋਜ ਮਾਨ ਨੇ ਕਿਹਾ ਕਿ ਡੀ.ਏ.ਵੀ ਸਕੂਲ ਦੀ ਲੜਾਈ ਪੰਜਾਬੀਅਤ ਦੀ ਲੜਾਈ ਹੈ | ਇਹ ਇੱਕਲੀ ਸਿੱਖਾਂ ਦੀ ਨਹੀਂ ਸਗੋਂ ਪੰਜਾਬ ਦੇ ਜੰਮਪਲ ਸਨਾਤਨੀ ਹਿੰਦੂਆਂ ਦੀ ਵੀ ਹੈ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੋਰਚੇ ਦੇ ਆਗੂ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਚੰਗੀ ਸਿਹਤ ਅਤੇ ਸਿੱਖਿਆ ਸਭਿਅਕ ਅਤੇ ਸਿਹਤਮੰਦ ਸਮਾਜ ਦੀ ਬੁਨਿਆਦ ਹੈ | ਬੁਲਾਰਿਆਂ ਨੇ ਕਿਹਾ ਕਿ ਉਹ ਕਿਸੇ ਵੀ ਸੂਰਤ 'ਚ ਡੀ.ਏ.ਵੀ ਦਾ ਵਿੱਦਿਆ ਭਾਰਤੀ 'ਚ ਰਲੇਵਾਂ ਨਹੀਂ ਹੋਣ ਦੇਣਗੇ | ਇਸ ਉਪਰੰਤ ਧਰਨਾਕਾਰੀਆਂ ਨੇ ਚੀਫ਼ ਇੰਜੀਨੀਅਰ ਪੌਂਗ ਡੈਮ ਰਾਕੇਸ਼ ਗੁਪਤਾ ਦੀ ਰਿਹਾਇਸ਼ ਤੱਕ ਪੈਦਲ ਮਾਰਚ ਕੀਤਾ ਅਤੇ ਉਸ ਦੇ ਘਰ ਦਾ ਘਿਰਾਓ ਕੀਤਾ | ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਲੋਕਾਂ ਤੇ ਸਕੂਲ ਦੇ ਵਿਦਿਆਰਥੀਆਂ ਨੇ ਚੀਫ਼ ਇੰਜੀਨੀਅਰ ਦੀ ਰਿਹਾਇਸ਼ ਬਾਹਰ ਬੀ.ਬੀ.ਐਮ.ਬੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਉਪਰੰਤ ਭੀੜ ਨੂੰ ਸ਼ਾਂਤ ਕਰਨ ਪਹੁੰਚੇ ਚੀਫ਼ ਇੰਜੀਨੀਅਰ ਰਾਕੇਸ਼ ਗੁਪਤਾ ਨੂੰ ਜੁਆਇੰਟ ਐਕਸ਼ਨ ਕਮੇਟੀ ਮੈਂਬਰਾਂ ਨੇ ਈ.ਓ.ਆਈ. ਨੂੰ ਰੱਦ ਕਰਕੇ ਨੰਗਲ ਡੈਮ ਦੀ ਤਰਜ਼ 'ਤੇ ਡੀ.ਏ.ਵੀ ਨਾਲ ਕਰਾਰ ਕਰਕੇ ਚਲਾਉਣ ਦੀ ਮੰਗ ਕੀਤੀ | ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਨੇ 26 ਤਾਰੀਕ ਨੂੰ ਬੀ.ਬੀ.ਐਮ.ਬੀ ਚੇਅਰਮੈਨ ਮਨੋਜ ਤਿ੍ਪਾਠੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਹੈ | ਇਸ ਮੌਕੇ ਪ.ਸ.ਸ.ਫ਼ ਦੇ ਬਲਾਕ ਪ੍ਰਧਾਨ ਰਾਜੀਵ ਸ਼ਰਮਾ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਗੌਰਮਿੰਟ ਟੀਚਰਜ਼ ਯੂਨੀਅਨ ਤਲਵਾੜਾ ਪ੍ਰਧਾਨ ਨਰੇਸ਼ ਮਿੱਡਾ, ਬੀ.ਬੀ.ਐਮ.ਬੀ ਮੁਲਾਜ਼ਮ ਜਥੇਬੰਦੀ ਏਟਕ ਪ੍ਰਧਾਨ ਅਸ਼ੋਕ ਕੁਮਾਰ, ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਇਕਾਈ ਮੁਕੇਰੀਆਂ ਦੇ ਪ੍ਰਧਾਨ ਗਿਆਨ ਸਿੰਘ ਗੁਪਤਾ, ਸਾਬਕਾ ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ, ਨਗਰ ਕੌਂਸਲ ਤਲਵਾੜਾ ਪ੍ਰਧਾਨ ਆਸ਼ੂ ਹਰਸ਼ ਅਰੋੜਾ, ਕੌਂਸਲਰ ਮੁਨੀਸ਼ ਚੱਡਾ ਅਤੇ ਅੰਕੂਸ਼ ਸੂਦ, ਅਮਰਪਾਲ ਜੋਹਰ ਆਦਿ ਨੇ ਵੀ ਸੰਬੋਧਨ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਸ਼ਿਵਮ ਬਖ਼ਸ਼ੀ ਨੇ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ 'ਚ ੈਮੈਜ਼ਿਕ ਸ਼ੋਅ ਕਰਵਾਇਆ ਅਗਲੀ ਖ਼ਬਰ ਬਲਜਿੰਦਰਪਾਲ ਸਿੰਘ ਸਰਬਸੰਮਤੀ ਨਾਲ ਮੁੜ ਹੁਸ਼ਿਆਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ <br/>
Ad Position 24