ਨੰਗਲ ਬਿਹਾਲਾਂ, 21 ਦਸੰਬਰ (ਵਿਨੋਦ ਮਹਾਜਨ)- ਆਕਸਫ਼ੋਰਡ ਵਰਲਡ ਸਕੂਲ ਸਹੌੜਾ ਡਡਿਆਲ ਵਿਖੇ ਕਿ੍ਸਮਸ ਦਾ ਤਿਉਹਾਰ ਸਬੰਧੀ ਸਮਾਗਮ ਸਕੂਲ ਦੇ ਚੇਅਰਮੈਨ ਐਡਵੋਕੇਟ ਡਾਕਟਰ ਜਸਵੀਰ ਸਿੰਘ ਮਿਨਹਾਸ ਅਤੇ ਮੁੱਖ ਅਧਿਆਪਕਾ ਸਰੋਜ ਬਾਲਾ ਦੀ ਅਗਵਾਈ ਵਿਚ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਡਾਕਟਰ ਜਸਵੀਰ ਸਿੰਘ ਮਿਨਹਾਸ ਨੇ ਵਿਦਿਆਰਥੀਆਂ ਨੂੰ ਕਿ੍ਸਮਸ ਦੇ ਤਿਉਹਾਰ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ |