27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਆਈ.ਡੀ.ਬੀ.ਆਈ. ਬੈਂਕ ਵਲੋਂ ਫਿਜ਼ੀਓਥੈਰਪੀ ਵਿਭਾਗ ਨੂੰ ਆਧੁਨਿਕ ਮਸ਼ੀਨਾਂ ਦਾਨ <br/>

Ad Position 21
No active advertisement
ਅਜੀਤ ਡੈਸਕ 23-12-2025
ਹੁਸ਼ਿਆਰਪੁਰ, 22 ਦਸੰਬਰ (ਬਲਜਿੰਦਰਪਾਲ ਸਿੰਘ)-ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਫਿਜੀਓਥੈਰਪੀ ਵਿਭਾਗ ਨੂੰ ਉਸ ਸਮੇਂ ਵੱਡਾ ਉਤਸ਼ਾਹ ਮਿਲਿਆ ਜਦੋਂ ਆਈ. ਡੀ.ਬੀ.ਆਈ.ਬੈਂਕ, ਹੁਸ਼ਿਆਰਪੁਰ ਵੱਲੋਂ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ ਯੋਜਨਾ ਤਹਿਤ ਆਧੁਨਿਕ ਫਿਜੀਓਥੈਰਪੀ ਮਸ਼ੀਨਾਂ ਦਾਨ ਕੀਤੀਆਂ ਗਈਆਂ | ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਮਾਰ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ. ਨਵਜੋਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਨੇਹਾ ਪਾਲ ਅਤੇ ਏ.ਐਚ.ਏ. ਡਾ. ਸ਼ਿਪਰਾ ਦੀ ਮੌਜੂਦਗੀ ਵਿਚ ਇਨ੍ਹਾਂ ਮਸ਼ੀਨਾਂ ਦਾ ਉਦਘਾਟਨ ਆਈ.ਡੀ.ਬੀ.ਆਈ. ਬੈਂਕ ਦੇ ਰਿਜਨਲ ਓਪਰੇਸ਼ਨ ਮੈਨੇਜਰ ਅੰਮਿ੍ਤਸਰ ਸੁਰੇਸ਼ ਕੁਮਾਰ ਮੀਣਾ, ਅਤੇ ਅਸਿਸਟੈਂਟ ਜਨਰਲ ਮੈਨੇਜਰ ਤੇ ਬਰਾਂਚ ਹੈੱਡ ਹੁਸ਼ਿਆਰਪੁਰ ਜਨਿਤ ਯਾਦਵ ਦੀ ਹਾਜ਼ਰੀ ਵਿਚ ਕੀਤਾ ਗਿਆ | ਦਾਨ ਤਹਿਤ ਫਿਜੀਓਥੈਰਪੀ ਵਿਭਾਗ ਨੂੰ ਇੱਕ ਇੰਟਰਫੀਰੈਂਸ਼ਲ ਥੈਰੇਪੀ ਯੂਨਿਟ, ਇੱਕ ਅਲਟਰਾਸੌਨਿਕ ਥੈਰੇਪੀ ਯੂਨਿਟ ਅਤੇ ਇੱਕ ਪੇਸ਼ੈਂਟ ਅਨ ਵੇਟਿੰਗ ਸਿਸਟਮ ਸੌਂਪਿਆ ਗਿਆ | ਲਗਭਗ 3 ਲੱਖ ਰੁਪਏ ਦੀ ਲਾਗਤ ਵਾਲੀਆਂ ਇਹ ਆਧੁਨਿਕ ਮਸ਼ੀਨਾਂ ਫਿਜੀਓਥੈਰਪੀ ਅਤੇ ਰੀਹੈਬਿਲਿਟੇਸ਼ਨ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਗੀਆਂ | ਇਸ ਮੌਕੇ ਬੈਂਕ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਵ. ਪਿਆਰਾ ਸਿੰਘ ਅਤੇ ਕਾਕਾ ਮਨਮੋਹਨ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਸਮਾਪਤ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰ 'ਤੇ ਬਾਲ ਭੀਖ ਖਿਲਾਫ਼ ਮੁਹਿੰਮ, ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ <br/>
Ad Position 24