27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਵ. ਪਿਆਰਾ ਸਿੰਘ ਅਤੇ ਕਾਕਾ ਮਨਮੋਹਨ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਸਮਾਪਤ <br/>

Ad Position 21
No active advertisement
ਅਜੀਤ ਡੈਸਕ 23-12-2025
ਕੋਟਫ਼ਤੂਹੀ, 22 ਦਸੰਬਰ (ਅਵਤਾਰ ਸਿੰਘ ਅਟਵਾਲ)-ਪਿੰਡ ਅਜਨੋਹਾ ਵਿਖੇ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਸਵ. ਪਿਆਰਾ ਸਿੰਘ ਅਤੇ ਕਾਕਾ ਮਨਮੋਹਨ ਸਿੰਘ ਮੈਮੋਰੀਅਲ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਫੁੱਟਬਾਲ ਟੂਰਨਾਮੈਂਟ ਵਿਚ ਆਲ ਓਪਨ ਦੀਆਂ 16 ਟੀਮਾਂ, ਪੇਡੂ ਪੱਧਰ ਓਪਨ ਦੀਆਂ 32 ਟੀਮਾਂ ਅਤੇ ਅੰਡਰ-17 ਦੀਆਂ 16 ਟੀਮਾਂ ਨੇ ਭਾਗ ਲਿਆ | ਜਿਸ ਵਿਚ ਓਪਨ ਪੇਡੂ ਪੱਧਰ ਵਿਚੋਂ ਰਿਹਾਣਾ ਜੱਟਾਂ ਨੇ ਪੰਜੋੜ ਨੂੰ ਹਰਾ ਕੇ ਜੇਤੂ ਰਹੀ | ਆਲ ਓਪਨ ਕਲੱਬਾਂ ਦੀਆਂ ਟੀਮਾਂ ਵਿਚੋਂ ਪਰਮਾਰ ਕਲੱਬ ਆਸਟੇ੍ਰਲੀਆ ਪਾਲਦੀ ਨੇ ਸੀ. ਆਰ. ਪੀ. ਐਫ ਜਲੰਧਰ ਨੂੰ ਹਰਾ ਕੇ ਫਾਈਨਲ ਮੁਕਾਬਲਾ ਜਿੱਤਿਆ | ਇਸੇ ਤਰ੍ਹਾਂ ਅੰਡਰ-17 ਦੇ ਫਾਈਨਲ ਵਿਚ ਅਜਨੋਹਾ ਨੇ ਖਲਵਾੜਾ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ | ਇਸ ਮੌਕੇ ਮੁੱਖ ਮਹਿਮਾਨ ਹਲਕਾ ਵਿਧਾਇਕ ਡਾ. ਇਸ਼ਾਕ ਕੁਮਾਰ ਚੱਬੇਵਾਲ, ਦੀਪਕ ਬਾਲੀ ਵੱਲੋਂ ਸਾਂਝੇ ਤੌਰ 'ਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਕਲੱਬ ਪ੍ਰਧਾਨ ਇੰਦਰਜੀਤ ਸਿੰਘ, ਸਤਵਿੰਦਰ ਸਿੰਘ, ਸੁਰਿੰਦਰ ਪਾਲ ਸਿੰਘ, ਕੁਲਦੀਪ ਸਿੰਘ ਅਜਨੋਹਾ, ਮਾਸਟਰ ਹਰਭਜਨ ਸਿੰਘ ਅਜਨੋਹਾ, ਜਥੇ. ਹਰੀ ਸਿੰਘ ਜਸਵਾਲ ਭਾਮ, ਸਰਪੰਚ ਰਾਜਵਿੰਦਰ ਕੌਰ, ਜਸਕਰਨ ਸਿੰਘ ਪੰਚ, ਸੁਖਵਿੰਦਰ ਸਿੰਘ, ਜਗਦੀਪ ਸਿੰਘ ਜੌਲੀ, ਕੁਲਦੀਪ ਸਿੰਘ ਬੱਧਣ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਪੰਚ, ਨਿਰੰਕਾਰ ਸਿੰਘ, ਹਰਕੀਰਤ ਸਿੰਘ ਗੋਰਖਾ, ਅਰਸ਼ਦੀਪ ਸਿੰਘ, ਅੰਮਿ੍ਤ ਪ੍ਰੀਤ ਸਿੰਘ, ਰਣਜੋਧ ਸਿੰਘ, ਤਲਵਿੰਦਰ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ, ਮੋਹਣ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਆਈ.ਡੀ.ਬੀ.ਆਈ. ਬੈਂਕ ਵਲੋਂ ਫਿਜ਼ੀਓਥੈਰਪੀ ਵਿਭਾਗ ਨੂੰ ਆਧੁਨਿਕ ਮਸ਼ੀਨਾਂ ਦਾਨ <br/>
Ad Position 24