ਹੁਸ਼ਿਆਰਪੁਰ, 22 ਦਸੰਬਰ (ਬਲਜਿੰਦਰਪਾਲ ਸਿੰਘ)-ਸਹਾਇਕ ਕਾਰਜਕਾਰੀ ਇੰਜੀਨੀਅਰ/ਸੰਚਾਲਨ ਪਾਵਰਕਾਮ ਲਿਮ: ਸਿਵਲ ਲਾਈਨ ਉਪ ਮੰਡਲ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ.ਵੀ ਡੀ.ਸੀ. ਰੋਡ ਫੀਡਰ ਦੀ ਸਪਲਾਈ ਜ਼ਰੂਰੀ ਮੁਰੰਮਤ ਕਰਨ ਕਰਕੇ 23 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਇਸ ਫੀਡਰ ਤੋਂ ਚੱਲਦੇ ਇਲਾਕੇ ਯੋਧਾਮਲ ਰੋਡ, ਮਾਲ ਰੋਡ, ਡੀ.ਸੀ. ਰੋਡ, ਨਿਊ ਸਿਵਲ ਲਾਈਨ, ਮਾਹਿਲਪੁਰ ਅੱਡਾ, ਬੁੱਧ ਰਾਮ ਕਲੋਨੀ, ਜੇਲ੍ਹ ਚੌਂਕ, ਤਹਿਸੀਲ ਕੰਪਲੈਕਸ, ਸੈਫਰਨ ਸਿਟੀ, ਕਾਲੀ ਕੰਬਲੀ, ਏਕਤਾ ਇਨਕਲੇਵ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ |