27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਹਾਜੀਪੁਰ 'ਚ ਕਾਰ ਨੂੰ ਲੱਗੀ ਅੱਗ, ਕਾਰ ਸਵਾਰ ਵਾਲ-ਵਾਲ ਬਚੇ <br/>

Ad Position 21
No active advertisement
ਅਜੀਤ ਡੈਸਕ 23-12-2025
ਹਾਜੀਪੁਰ, 22 ਦਸੰਬਰ (ਪੁਨੀਤ ਭਾਰਦਵਾਜ)- ਬੀਤੀ ਰਾਤ ਹਾਜੀਪੁਰ ਦੇ ਨਿੱਕੂਚੱਕ ਮੋੜ 'ਤੇ ਇਕ ਮਾਰੂਤੀ ਇਗਨਿਸ ਕਾਰ ਵਿਚ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ | ਜਾਣਕਾਰੀ ਅਨੁਸਾਰ ਇਸ ਕਾਰ ਨੂੰ ਪਵਨ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਤਲਵਾੜਾ ਜੋ ਫ਼ੋਟੋ ਸਟੂਡੀਓ ਦੀ ਦੁਕਾਨ ਤਲਵਾੜਾ ਵਿਖੇ ਕਰਦੇ ਹਨ | ਪਵਨ ਕੁਮਾਰ ਨੇ ਦੱਸਿਆ ਕਿ ਮੈਂ ਆਪਣੀ ਮਾਰੂਤੀ ਇਗਨੀਸ ਕਾਰਨ ਨੰਬਰ ਪੀ.ਬੀ. 07 ਬੀ. ਆਰ. 8902 ਆਪਣੇ ਸਾਥੀਆਂ ਦੇ ਨਾਲ ਹਾਜੀਪੁਰ ਆ ਰਿਹਾ ਸੀ ਕਿ ਇਕ ਵਿਆਹ ਪ੍ਰੋਗਰਾਮ ਹਿਮਾਚਲ ਵਿਚ ਕਰਕੇ ਆਪਣੇ ਕੁੱਝ ਸਾਥੀਆਂ ਨੂੰ ਹਾਜੀਪੁਰ ਛੱਡਣ ਆ ਰਿਹਾ ਸੀ ਤਾਂ ਹਾਜੀਪੁਰ ਦੇ ਨਿੱਕੂਚੱਕ ਮੋੜ 'ਤੇ ਕਾਰ ਨੂੰ ਅੱਗ ਲੱਗ ਗਈ | ਅਸੀਂ ਬੜੀ ਮੁਸ਼ਕਿਲ ਕਾਰ ਵਿਚੋਂ ਬਾਹਰ ਨਿਕਲੇ ਅਤੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗ ਪਏ | ਦੇਖਦੇ ਹੀ ਦੇਖਦੇ ਸਾਰੀ ਕਾਰ ਸੜ ਕੇ ਸਵਾਹ ਹੋ ਗਈ | ਹਾਜੀਪੁਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖ਼ੂਹ ਵਿਖੇ ਕਿ੍ਸਮਸ ਸੰਬੰਧੀ ਸਮਾਗਮ <br/> ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਪਾਸ ਕੀਤੇ 4 ਬਿੱਲਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ <br/>
Ad Position 24