27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖ਼ੂਹ ਵਿਖੇ ਕਿ੍ਸਮਸ ਸੰਬੰਧੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 23-12-2025
ਹਾਜੀਪੁਰ, 22 ਦਸੰਬਰ (ਜੋਗਿੰਦਰ ਸਿੰਘ)- ਬਾਬਾ ਸ਼੍ਰੀ ਚੰਦ ਐਜੂਕੇਸ਼ਨਲ ਐਂਡ ਵੈੱਲਫੇਅਰ ਟਰੱਸਟ ਮੁਕੇਰੀਆਂ ਦੁਆਰਾ ਚਲਾਏ ਜਾ ਰਹੇ ਪਨਖੂਹ ਵਿਚ ਸਥਿਤ ਕੋਹਿਨੂਰ ਇੰਟਰਨੈਸ਼ਨਲ ਸਕੂਲ ਵਿਖੇ ਨਰਸਰੀ ਤੋਂ ਲੈ ਕੇ ਯੂ.ਕੇ.ਜੀ. ਕਲਾਸਾਂ ਤੱਕ ਦੇ ਬੱਚਿਆਂ ਨੇ ਪਿ੍ੰਸੀਪਲ ਲੋਕੇਸ਼ ਵਿਮਲ ਸ਼ੁਕਲਾ ਦੀ ਅਗਵਾਈ ਹੇਠ ਕਿ੍ਸਮਸ ਦੇ ਤਿਉਹਾਰ ਸਬੰਧੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ | ਕਿ੍ਸਮਸ ਲਈ ਕਲਾਸ-ਰੂਮ ਨੂੰ ਰੰਗ-ਬਿਰੰਗੇ ਗ਼ੁਬਾਰਿਆਂ ਅਤੇ ਕਿ੍ਸਮਸ ਟਰੀ ਨਾਲ ਸਜਾਇਆ ਗਿਆ ਸੀ | ਸੁੰਦਰ ਸਾਂਤਾ ਕਲਾਜ਼ ਪਹਿਰਾਵੇ ਵਿਚ ਸਜੇ ਬੱਚੇ ਬੜੇ ਮਨਮੋਹਕ ਲੱਗ ਰਹੇ ਸਨ | ਸਾਂਤਾ ਕਲਾਜ਼ ਦੇ ਰੂਪ ਵਿਚ ਸਜੇ ਬੱਚਿਆਂ ਨੇ ਆਪਣੇ ਨਾਚ-ਨਾਲ ਸਾਰਿਆਂ ਨੂੰ ਮੋਹਿਤ ਕਰ ਦਿੱਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਪਿ੍ੰਸੀਪਲ ਲੋਕੇਸ਼ ਵਿਮਲ ਸ਼ੁਕਲਾ ਨੇ ਕਿਹਾ ਕਿ ਇਸ ਦਿਨ ਨੂੰ ਕਿ੍ਸਮਸ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਇਸ ਦਿਨ ਹੋਇਆ ਸੀ |

Ad Position 22
No active advertisement
ਪਿਛਲੀ ਖ਼ਬਰ 9 ਮਹੀਨੇ ਬੀਤਣ 'ਤੇ ਵੀ ਪ੍ਰਾਇਮਰੀ ਤੇ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀ ਵਰਦੀਆਂ ਦੀ ਉਡੀਕ 'ਚ - ਜੀ.ਟੀ.ਯੂ. <br/> ਅਗਲੀ ਖ਼ਬਰ ਹਾਜੀਪੁਰ 'ਚ ਕਾਰ ਨੂੰ ਲੱਗੀ ਅੱਗ, ਕਾਰ ਸਵਾਰ ਵਾਲ-ਵਾਲ ਬਚੇ <br/>
Ad Position 24