ਗੜ੍ਹਸ਼ੰਕਰ, 22 ਦਸੰਬਰ (ਧਾਲੀਵਾਲ)-ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਪੁਲਿਸ ਵਧੀਕੀਆਂ ਖ਼ਿਲਾਫ਼ ਡੀ.ਐੱਸ.ਪੀ. ਦਫ਼ਤਰ ਗੜ੍ਹਸ਼ੰਕਰ ਦਾ 30 ਦਸੰਬਰ ਨੂੰ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ | ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਇੱਥੇ ਡਾ. ਭਾਗ ਸਿੰਘ ਹਾਲ ਵਿਖੇ ਕੀਤੀ ਗਈ ਸਾਂਝੀ ਮੀਟਿੰਗ ਗੁਰਨੇਕ ਸਿੰਘ ਭੱਜਲ ਅਤੇ ਗੁਰਬਖ਼ਸ਼ ਕੌਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਪੁਲਿਸ ਅਧਿਕਾਰੀਆਂ ਖ਼ਿਲਾਫ਼ 30 ਦਸੰਬਰ ਨੂੰ ਡੀ.ਐੱਸ.ਪੀ. ਦਫ਼ਤਰ ਗੜ੍ਹਸ਼ੰਕਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਵੱਲੋਂ ਪੁਲਿਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ | ਟਿੱਪਰ ਚੱਲਣ ਦਾ ਸਮਾਂ ਤੋੜਿਆ ਜਾ ਰਿਹਾ ਹੈ | ਬੀਤ ਦੇ ਪਿੰਡ ਕੋਟ, ਰਤਨਪੁਰ, ਕਾਣੇਵਾਲ ਦੇ ਲੋਕਾਂ ਖ਼ਿਲਾਫ਼ ਨਜਾਇਜ਼ ਕੇਸ ਦਰਜ਼ ਕਰਕੇ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ | ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ | ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਪਣੇ ਦਫ਼ਤਰਾਂ ਵਿਚ ਕੰਮ ਕਰਨ ਦੀ ਬਜਾਏ ਰਾਜਨੀਤਿਕ ਆਗੂਆਂ ਦੀ ਹਾਜ਼ਰੀ ਭਰ ਰਹੇ ਹਨ | ਇਸ ਵਰਤਾਰੇ ਦਾ ਖ਼ਿਲਾਫ਼ ਸਮੂਹ ਜਨਤਕ ਜਥੇਬੰਦੀਆਂ ਅਤੇ ਖੱਬੀਆਂ ਪਾਰਟੀਆਂ 30 ਦਸੰਬਰ ਨੂੰ ਸਵੇਰੇ 11 ਵਜੇ ਡੀ.ਐੱਸ.ਪੀ. ਗੜ੍ਹਸ਼ੰਕਰ ਦੇ ਦਫ਼ਤਰ ਦਾ ਘਿਰਾਓ ਕਰਨਗੀਆਂ | ਮੀਟਿੰਗ ਦੌਰਾਨ ਗੁਰਨੇਕ ਸਿੰਘ ਭੱਜਲ, ਮਹਿੰਦਰ ਕੁਮਾਰ ਬੱਢੋਆਣ, ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਰਵਿੰਦਰ ਨੀਟਾ, ਸੁਰਿੰਦਰ ਕੌਰ, ਕੁਲਭੂਸ਼ਨ ਕੁਮਾਰ, ਰਾਮਜੀ ਦਾਸ ਚੌਹਾਨ, ਮੋਹਣ ਲਾਲ ਸੰਮਤੀ ਮੈਂਬਰ, ਨੀਲਮ ਕੁਮਾਰੀ, ਗੁਰਬਖ਼ਸ਼ ਕੌਰ, ਇਕਬਾਲ ਸਿੰਘ, ਲਵ ਕਿਸ਼ੋਰ, ਹਰਭਜਨ ਅਟਵਾਲ, ਬਲਦੇਵ ਰਾਜ, ਹਰਮੇਸ਼ ਢੇਸੀ, ਕੁਲਵਿੰਦਰ ਚਾਹਲ, ਅਮਰ ਚੰਦ ਫ਼ੌਜੀ, ਸਤਨਾਮ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸੰਘਾ, ਜੋਗਿੰਦਰ ਕੌਰ, ਸੁਖਵਿੰਦਰ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ |