26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

70 ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਵਿਚ ਖਿਡਾਰੀਆਂ ਨੇ ਮਾਰੀਆਂ ਮੱਲਾਂ

ਮੁਕੇਰੀਆਂ, 26 ਸਤੰਬਰ (ਰਾਮਗੜ੍ਹੀਆ)-70ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਵਿਚ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਇਨਾਮ ਆਪਣੇ ਨਾਂਅ ਕੀਤੇ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਅਜੇ ਕੁਮਾਰ, ਡੀ.

Ad Position 21
No active advertisement
ਅਜੀਤ ਡੈਸਕ 27-09-2026
ਮੁਕੇਰੀਆਂ, 26 ਸਤੰਬਰ (ਰਾਮਗੜ੍ਹੀਆ)-70ਵੀਆਂ ਪੰਜਾਬ ਰਾਜ ਸਕੂਲੀ ਖੇਡਾਂ ਵਿਚ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਇਨਾਮ ਆਪਣੇ ਨਾਂਅ ਕੀਤੇ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਅਜੇ ਕੁਮਾਰ, ਡੀ. ਪੀ. ਸੋਨੀਆ ਭਾਰਤਵਾਜ, ਗਤਕਾ ਪ੍ਰਮੋਟਰ ਸਚਨਾਮ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਹੀਰਾ ਸਿੰਘ ਜੀ ਖ਼ਾਲਸਾ ਅਲਾਵਲਈਸਾ (ਆਲਮਪੁਰ) ਦੇ ਅਸ਼ੀਰਵਾਦ ਸਦਕਾ ਯੂ-19 ਫ਼੍ਰੀ ਸੋਟੀ ਵਿਚ ਬਲਰਾਜ ਸਿੰਘ, ਸੁਖਮਨ ਸਿੰਘ, ਸੂਜਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਯੂ-17 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਟਿਆਲ ਮਲਕੋਵਾਲ ਦੇ ਖਿਡਾਰੀ ਮਨਪ੍ਰੀਤ ਸਿੰਘ ਨੇ ਸਿੰਗਲ ਸੋਟੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਜਾਹਿਦਪੁਰ ਕਮਲੂਹ ਦੇ ਖਿਡਾਰੀ ਜਗਜੋਤ ਸਿੰਘ ਨੇ ਸਕੂਲੀ ਜ਼ਿਲ੍ਹਾ ਗਤਕਾ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਓਪਨ ਸਟੇਟ ਚੈਂਪੀਅਨਸ਼ਿਪ ਵਿਚ ਵਿਅਕਤੀਗਤ ਫ਼੍ਰੀ ਸੋਟੀ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਸਪੋਰਟ ਕਲੱਬ ਦਾ ਨਾਂਅ ਰੌਸ਼ਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਐਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਡਾਕਖਾਨਾ ਦੌਰਾ ਅਗਲੀ ਖ਼ਬਰ ਦਸਮੇਸ਼ ਸੇਵਾ ਦਲ ਦਸੂਹਾ ਮੁਕੇਰੀਆਂ ਨੇ ਲੰਗਰ ਲਗਾਇਆ
Ad Position 24