27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਫ਼ਰ-ਏ-ਸ਼ਹਾਦਤ ਸੰਬੰਧੀ 12 ਰੋਜ਼ਾ ਮਹਾਨ ਗੁਰਮਤਿ ਸਮਾਗਮ 27 ਨੂੰ ਸਮਾਪਤ ਹੋਵੇਗਾ - ਚੱਕਬਾਮੂ <br/>

Ad Position 21
No active advertisement
ਅਜੀਤ ਡੈਸਕ 23-12-2025
ਦਸੂਹਾ, 22 ਦਸੰਬਰ (ਭੁੱਲਰ)- ਸਫ਼ਰ-ਏ-ਸ਼ਹਾਦਤ ਸਬੰਧੀ ਅਕਾਲੀ ਗੁਰਦੁਆਰਾ ਚੱਕਬਾਮੂ ਵਿਖੇ 12 ਰੋਜ਼ਾ ਸਮਾਗਮ ਜੋ 15 ਦਸੰਬਰ ਤੋਂ ਸ਼ੁਰੂ ਹੋਇਆ ਸੀ 27 ਦਸੰਬਰ ਨੂੰ ਸਮਾਪਤ ਹੋਵੇਗਾ | ਇਸ ਸਬੰਧੀ ਅਕਾਲੀ ਗੁਰਦੁਆਰਾ ਚੱਕਬਾਮੂ ਦੇ ਪ੍ਰਧਾਨ ਬਾਬਾ ਲਖਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਇਸ ਸਮਾਗਮ ਦੌਰਾਨ 27 ਦਸੰਬਰ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ਵਿਚ ਪ੍ਰਸਿੱਧ ਰਾਗੀ ਭਾਈ ਪਰਮਜੀਤ ਸਿੰਘ ਯੂ.ਕੇ. ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਇਹਨਾਂ ਵੱਖ-ਵੱਖ ਦਿਨਾਂ ਵਿਚ ਹੋਣ ਵਾਲੇ ਸਮਾਗਮਾਂ ਦੌਰਾਨ ਭਾਈ ਢਾਡੀ ਪ੍ਰਦੀਪ ਸਿੰਘ ਪੰਡੀ, ਕਵੀਸ਼ਰ ਲਵਪ੍ਰੀਤ ਸਿੰਘ, ਢਾਡੀ ਮਨਵੀਰ ਸਿੰਘ ਪਹੂਵਿੰਡ, ਕਵੀਸ਼ਰ ਸੰਦੀਪ ਸਿੰਘ ਮਹਿਮਾ, ਢਾਡੀ ਸੁਖਬੀਰ ਸਿੰਘ ਚੌਹਾਨ, ਕਵੀਸ਼ਰ ਸੁਖਬੀਰ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਅਮਨਦੀਪ ਸਿੰਘ, ਭਾਈ ਕੁਲਵਿੰਦਰ ਸਿੰਘ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ | ਇਸ ਮੌਕੇ ਪਿ੍ਤਪਾਲ ਸਿੰਘ ਚੱਕਬਾਮੂ, ਭਾਈ ਹਰਕਮਲ ਸਿੰਘ, ਬੀਬੀ ਜਗਜੀਤ ਕੌਰ, ਇੰਦਰਜੀਤ ਕੌਰ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟਾਂਡਾ ਦੇ ਜੇਤੂ ਰਹੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਏ.ਡੀ.ਸੀ. ਹੁਸ਼ਿਆਰਪੁਰ ਨੇ ਦਿੱਤੇ ਪ੍ਰਮਾਣ ਪੱਤਰ <br/> ਅਗਲੀ ਖ਼ਬਰ ਚੋਣਾਂ 'ਚ 'ਆਪ' ਨੇ ਇਤਿਹਾਸਕ ਜਿੱਤਾਂ ਪ੍ਰਾਪਤ ਕੀਤੀਆਂ - ਸਰਪੰਚ ਰਮਨਦੀਪ <br/>
Ad Position 24