ਦਸੂਹਾ, 22 ਦਸੰਬਰ (ਭੁੱਲਰ)- ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਵਲੋ ਸਫ਼ਰ ਏ ਸ਼ਹਾਦਤ ਨੂੰ ਸਮਰਪਿਤ ਪਿੰਡ ਬੋਦਲ ਵਿਖੇ ਕਰਵਾਇਆ ਜਾ ਰਿਹਾ 9 ਰੋਜ਼ਾ ਧਾਰਮਿਕ ਸਮਾਗਮ ਸ਼ੁਰੂ ਹੋ ਗਿਆ | ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਰਤਾਜ ਸਿੰਘ ਬਸਰਾਵਾਂ, ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਦੇ ਹਜ਼ੂਰੀ ਰਾਗੀ ਭਾਈ ਮੰਗਲ ਸਿੰਘ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਉਨ੍ਹਾਂ ਸਫ਼ਰ ਏ ਸ਼ਹਾਦਤ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਹੋਈ ਚਮਕੌਰ ਸਾਹਿਬ ਦੀ ਗੜੀ ਵਿਚ ਸ਼ਹਾਦਤ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਦੀ ਪ੍ਰਧਾਨ ਬੀਬੀ ਸੀਤਲ ਕੌਰ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 24 ਨੂੰ ਕੁਲਵਿੰਦਰ ਕੌਰ, 25 ਨੂੰ ਪ੍ਰਗਟ ਸਿੰਘ, 26 ਨੂੰ ਬਲਜੀਤ ਕੌਰ, 27 ਨੂੰ ਦਰਸ਼ਨ ਕੌਰ, 28 ਨੂੰ ਰਣਜੀਤ ਸਿੰਘ ਦੇ ਗ੍ਰਹਿ ਵਿਖੇ ਸਮਾਗਮ ਹੋਣਗੇ ਜਦ ਕਿ 29 ਦਸੰਬਰ ਨੂੰ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਅਤੇ ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਵੱਲੋਂ ਸਾਂਝੇ ਤੌਰ 'ਤੇ ਸਮਾਗਮ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ 9 ਰੋਜ਼ਾ ਸਮਾਗਮ ਵਿਚ ਕਥਾਵਾਚਕ ਭਾਈ ਸਰਤਾਜ ਸਿੰਘ, ਸਿਮਰਜੀਤ ਸਿੰਘ, ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ, ਭਾਈ ਜਬਰਤੋੜ ਸਿੰਘ, ਸਿੱਖ ਪੰਥ ਦੇ ਪ੍ਰਸਿੱਧ ਢਾਡੀ ਭਾਈ ਕਸ਼ਮੀਰ ਸਿੰਘ, ਭਾਈ ਮੰਗਲ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਸਤਿੰਦਰ ਸਿੰਘ ਬੋਦਲ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਸਰਵਣ ਕਰਵਾਏ ਜਾਣਗੇ ਅਤੇ ਸ਼ਹਾਦਤ ਏ ਸਫ਼ਰ ਤੇ ਚਾਨਣਾ ਪਾਇਆ ਜਾਵੇਗਾ | ਇਸ ਮੌਕੇ ਐਡਵੋਕੇਟ ਅਵਤਾਰ ਸਿੰਘ ਬੋਦਲ, ਸਿਮਰਪ੍ਰੀਤ ਸਿੰਘ ਬੋਦਲ, ਸਤਪਾਲ ਸਿੰਘ ਬਿੱਟੂ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਾ ਸੋਸਾਇਟੀ, ਸੁਰਜੀਤ ਸਿੰਘ ਹੈਪੀ, ਗੁਰਨਾਮ ਸਿੰਘ, ਅਰਵਿੰਦਰ ਸਿੰਘ ਅਰੋੜਾ, ਅਰਸ਼ਦੀਪ ਸਿੰਘ, ਦਲਜਿੰਦਰ ਕੌਰ, ਕੁਲਵਿੰਦਰ ਕੌਰ, ਮਲਕੀਤ ਕੌਰ, ਨਿਰਮਲ ਕੌਰ, ਤਲਵਿੰਦਰ ਕੌਰ, ਦਰਸ਼ਨ ਕੌਰ, ਜਸਵਿੰਦਰ ਕੌਰ, ਹਰਗੁਨਪ੍ਰੀਤ ਕੌਰ, ਬਲਕਾਰ ਕੌਰ, ਕਿਰਮਨ ਕੌਰ, ਕੁਲਵੰਤ ਸਿੰਘ, ਪਰਮਿੰਦਰ ਕੌਰ, ਅਰਸ਼ਪ੍ਰੀਤ ਸਿੰਘ, ਸਤਨਾਮ ਕੌਰ, ਦਵਿੰਦਰ ਕੌਰ, ਗੁਰਮੀਤ ਕੌਰ, ਰਾਜਵਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ |