27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੰਜੀਵਨੀ ਸ਼ਰਨਮ 'ਚ ਕਿ੍ਸਮਸ ਸੰਬੰਧੀ ਬੱਚਿਆਂ ਲਈ ਪੇਂਟਿੰਗ ਪ੍ਰਤੀਯੋਗਤਾ ਕਰਵਾਈ

Ad Position 21
No active advertisement
ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸੰਜੀਵਨੀ ਸ਼ਰਨਮ ਦੀ ਸੰਚਾਲਿਕਾ ਸੰਗੀਤਾ ਮਿੱਤਲ ਤੇ ਹੋਰ | ਤਸਵੀਰ : ਹਮਸ਼ਾਇਨ ਸਟੂਡੀਓ <br/> 23-12-2025
ਹੁਸ਼ਿਆਰਪੁਰ, 22 ਦਸੰਬਰ (ਬਲਜਿੰਦਰਪਾਲ ਸਿੰਘ)-ਸੰਜੀਵਨੀ ਸ਼ਰਨਮ 'ਚ ਕਿ੍ਸਮਸ ਸੰਬੰਧੀ ਕਿ੍ਸਮਸ ਥੀਮ ਤਹਿਤ ਬੱਚਿਆਂ ਲਈ ਪੇਂਟਿੰਗ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਬੱਚਿਆਂ ਦੀ ਰਚਨਾਤਮਿਕ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਸੀ | ਇਸ ਮੌਕੇ ਮੁੱਖ ਮਹਿਮਾਨ ਸੰਜੀਵਨੀ ਸ਼ਰਨਮ ਦੀ ਸੰਚਾਲਿਕਾ ਸੰਗੀਤਾ ਮਿੱਤਲ ਨੇ ਕਿ੍ਸਮਸ ਦੀਆਂ ਵਧਾਈਆਂ ਦਿੱਤੀਆਂ ਅਤੇ ਅਜਿਹੇ ਮੁਕਾਬਲਿਆਂ 'ਚ ਬੱਚਿਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਚਿੱਤਰਾਂ 'ਚ ਭਰੇ ਰੰਗ ਬੱਚਿਆਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਦਰਸਾਉਂਦੇ ਹਨ, ਇਸ ਲਈ ਬੱਚਿਆਂ ਨੂੰ ਆਪਣੀ ਕਲਾ 'ਚ ਸਕਾਰਤਮਿਕਤਾ ਅਤੇ ਸੁੰਦਰ ਰੰਗਾਂ ਦੀ ਵਰਤੋਂ ਕਰਕੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਦੌਰਾਨ ਗਰੁੱਪ-ਏ (5 ਤੋਂ 7 ਸਾਲ) ਵਿਚ ਰਿਸ਼ਿਤਾ ਰੋਹਿਲਾ ਨੇ ਪਹਿਲਾ, ਜਅੰਤੀ ਅਗਰਵਾਲ ਨੇ ਦੂਸਰਾ ਅਤੇ ਇਨਾਵਾ ਸੈਫੀ ਨੇ ਤੀਸਰਾ ਸਥਾਨ ਹਾਸਲ ਕੀਤਾ | ਗਰੁੱਪ-ਬੀ. (8 ਤੋਂ 11 ਸਾਲ) 'ਚ ਲਕਸ਼ ਸ਼ਰਮਾ ਨੇ ਪਹਿਲਾ, ਮਹਿਕਾ ਪੱਟੀ ਨੇ ਦੂਸਰਾ ਅਤੇ ਅਮਾਇਰਾ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ | ਗਰੁੱਪ-ਸੀ (12 ਤੋਂ 15 ਸਾਲ) ਵਿਚ ਵਿਜੇ ਨੇ ਪਹਿਲਾ, ਕੰਨਿਆ ਅਗਰਵਾਲ ਨੇ ਦੂਸਰਾ ਅਤੇ ਭਾਵਿਆ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸ ਦੌਰਾਨ ਬੱਚਿਆਂ ਲਈ ਕੇਕ ਕਟਿੰਗ ਸੈਰੇਮਨੀ ਕਰਵਾਈ ਗਈ, ਜਿਸ ਦੇ ਬਾਅਦ ਬੱਚਿਆਂ ਨੇ ਡਾਂਸ ਕਰਕੇ ਅਨੰਦ ਲਿਆ | ਕਿ੍ਸਮਸ ਮੌਕੇ ਬੱਚਿਆਂ ਨੂੰ ਪੇਪਾ ਪਿਗ ਫਿਲਮ ਵੀ ਦਿਖਾਈ ਗਈ | ਇਸ ਮੌਕੇ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਦੌਰਾਨ ਮੈਡਮ ਬਲਵੀਰ ਸਿੱਧੂ ਨੇ ਬੱਚਿਆਂ ਦਾ ਹੌਸਲਾ ਵਧਾਇਆ | ਇਸ ਦੌਰਾਨ ਪੇਂਟਿੰਗ ਕਲਾਕਾਰ ਰੀਤੂ, ਕੇਤਿਕਾ, ਕਾਸ਼ਿਸ਼ ਅਤੇ ਆਯੂਸ਼ ਸਮੇਤ ਸੰਜੀਵਨੀ ਸ਼ਰਨਮ ਦਾ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਮਨੀਸ਼ ਚੰਦਰ ਸੂਦ ਵਲੋਂ ਪਰਿਵਾਰ ਸਮੇਤ ਸਾਂਝੀ ਰਸੋਈ ਲਈ ਰਾਸ਼ੀ ਭੇਟ ਅਗਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਵਿਚ 'ਵਿਸ਼ਵ ਗਣਿਤ ਦਿਵਸ' ਦੇ ਮੌਕੇ 'ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ <br/>
Ad Position 24