ਮਾਹਿਲਪੁਰ, 22 ਦਸੰਬਰ (ਰਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਵਿਖੇ ਪਿ੍ੰ.ਰਾਜਵਿੰਦਰ ਕੌਰ ਦੀ ਅਗਵਾਈ 'ਚ ਚਾਰ ਸਾਹਿਬਜ਼ਾਦਿਆਂ ਦੀ ਪਾਵਨ ਯਾਦ ਨੂੰ ਸਮਰਪਿਤ ਬੱਚਿਆਂ ਦਾ ਖੇਡ ਮੇਲਾ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਦੁਆਰਾ ਆਰੰਭ ਵਿਚ ਸ਼ਬਦ ਦਾ ਗਾਇਨ ਕੀਤਾ ਗਿਆ ਉਪਰੰਤ ਨੰਨ੍ਹੇ ਬੱਚਿਆਂ ਵੱਲੋਂ ਹੀ ਆਕਰਸ਼ਕ ਮਾਰਚ ਪਾਸ ਪੇਸ਼ ਕੀਤਾ ਗਿਆ | ਇਸ ਤੋਂ ਇਲਾਵਾ ਬੱਚਿਆਂ ਦੀਆਂ ਵੱਖ ਵੱਖ ਖੇਡਾਂ ਵਿਚ 50 ਮੀਟਰ ਦੌੜ, 100 ਮੀਟਰ ਦੌੜ, ਰੱਸਾਕਸ਼ੀ, ਬੈਲੈਂਸ ਦੌੜ, ਰਿਲੇਅ ਦੌੜ, ਆਦਿ ਗਤੀਵਿਧੀਆਂ ਤੋਂ ਇਲਾਵਾ ਮਾਤਾ ਪਿਤਾ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ | ਪਿ੍ੰਸੀਪਲ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਾਡਾ ਇਹ ਨੰਨ੍ਹੇ ਬੱਚਿਆਂ ਦਾ ਖੇਡ ਮੇਲਾ ਚਾਰ ਸਾਹਿਬਜ਼ਾਦਿਆਂ ਦੀ ਪਾਵਨ ਯਾਦ ਨੂੰ ਸਮਰਪਿਤ ਹੈ | ਇਸ ਮੌਕੇ ਸਟੇਜ ਦੀ ਸੇਵਾ ਅਧਿਆਪਕਾ ਮਨਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਅਧਿਆਪਕਾ ਮੈਡਮ ਸੰਤੋਸ਼ ਬੈਂਸ, ਕੁਲਬੀਰ ਕੌਰ, ਸੁਰਿੰਦਰ ਕੌਰ ਖ਼ਾਲਸਾ, ਸ਼ਰਨਜੀਤ ਕੌਰ, ਹਰਪਿੰਦਰ ਕੌਰ, ਰਮਨਦੀਪ ਕੌਰ, ਜਸਮੀਨ ਕੌਰ, ਸਨੇਹ ਲਤਾ, ਕੁਲਵਿੰਦਰ ਕੌਰ,ਅਮਰਜੀਤ ਕੌਰ, ਕਰਮਜੋਤ ਕੌਰ, ਮਨਜੀਤ ਕੌਰ,ਅਮਨਦੀਪ ਕੌਰ, ਸੰਤੋਸ਼ ਕੁਮਾਰੀ, ਸਤਵੰਤ ਕੌਰ ਅਤੇ ਰਜਨੀ ਬਾਲਾ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |