ਬੁੱਲ੍ਹੋਵਾਲ, 25 ਦਸੰਬਰ (ਲੁਗਾਣਾ)-ਸਰਕਾਰੀ ਐਲੀਮੈਂਟਰੀ ਸਕੂਲ ਜੰਡਿਆਲਾ ਵਿਖੇ ਸਕੂਲ ਇੰਚਾਰਜ ਅਧਿਆਪਕ ਜਸਵਿੰਦਰ ਪਾਲ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਅਧਿਆਪਕ ਜਸਵਿੰਦਰ ਪਾਲ ਤੇ ਮੈਡਮ ਪਿ੍ਆ ਮਠਾਰੂ ਦੀ ਅਗਵਾਈ 'ਚ ਸਾਹਿਬਜ਼ਾਦਿਆਂ ਨੂੰ ਸਮਰਪਿਤ ਚਾਰਟ ਮੇਕਿੰਗ, ਮਾਡਲ ਤੇ ਕਵਿਤਾਵਾਂ ਰਾਹੀਂ ਸ਼ਹੀਦੀ ਸਾਕੇ ਸਮੇਤ ਸਿੱਖਿਆਦਾਇਕ ਪੇਸ਼ਕਾਰੀਆਂ ਕੀਤੀਆਂ | ਅਧਿਆਪਕਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ |