13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਿੰਡ ਧਨੋਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾਕਟਰ ਰਕੇਸ਼ ਚੌਧਰੀ ਨਿਊਜ਼ੀਲੈਂਡ ਉਚੇਚੇ ਤੌਰ ’ਤੇ ਪਹੁੰਚੇ

ਐਮਾਂ ਮਾਂਗਟ, 13 ਅਗਸਤ (ਗੁਰਾਇਆ)- ਪਿੰਡ ਧਨੋਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰਡ ਧਨੋਆ ਨਾਲ ਹੀ ਸਬੰਧਿਤ ਸਵਰਗਵਾਸੀ ਚੌਧਰੀ ਦਸੌਂਦਾ ਸਿੰਘ ਆਈ. ਏ.

Ad Position 21
No active advertisement
ਅਜੀਤ ਡੈਸਕ 14-08-2026
ਐਮਾਂ ਮਾਂਗਟ, 13 ਅਗਸਤ (ਗੁਰਾਇਆ)- ਪਿੰਡ ਧਨੋਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰਡ ਧਨੋਆ ਨਾਲ ਹੀ ਸਬੰਧਿਤ ਸਵਰਗਵਾਸੀ ਚੌਧਰੀ ਦਸੌਂਦਾ ਸਿੰਘ ਆਈ. ਏ. ਐੱਸ. ਦੇ ਬੇਟੇ ਚੌਧਰੀ ਵਨੀਤ ਚੌਧਰੀ ਆਈ. ਏ. ਐੱਸ. ( ਰਿਟ.) ਮੁੱਖ ਸਕੱਤਰ ਹਿਮਾਚਲ ਪ੍ਰਦੇਸ਼ ਅਤੇ ਉਨ੍ਹਾਂ ਦੇ ਭਰਾ ਡਾਕਟਰ ਰਕੇਸ਼ ਚੌਧਰੀ ਨਿਊਜ਼ੀਲੈਂਡ ਉਚੇਚੇ ਤੌਰ ’ਤੇ ਪਹੁੰਚੇ। ਇਨ੍ਹਾਂ ਦੇ ਸਕੂਲ ਪਹੁੰਚਣ ’ਤੇ ਸਕੂਲ ਦੇ ਪ੍ਰਿੰਸੀਪਲ ਪਵਨ ਕੁਮਾਰ, ਇੰਜ. ਸਤਨਾਮ ਸਿੰਘ ਧਨੋਆ, ਸਰਬਜੀਤ ਸਿੰਘ ਸਰਪੰਚ ਧਨੋਆ, ਧਰਮ ਪਾਲ ਦੁਬਈ, ਮਾਸਟਰ ਰੁਪਿੰਦਰ ਨਾਲ ਸਿੰਘ, ਮਾਸਟਰ ਇੰਦਰਜੀਤ ਸਿੰਘ ਸਮੇਤ ਸਾਰੇ ਸਟਾਫ਼ ਅਤੇ ਵਿਦਿਆਰਥੀ ਨੇ ਸਵਾਗਤ ਕਰਦਿਆਂ ਉਨ੍ਹਾਂ ਨੂੰ ‘ਜੀ ਆਇਆਂ’ ਆਖਿਆ। ਸਾਰੇ ਸਕੂਲ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਸਕੂਲ ਨੂੰ ਬਹੁਤ ਵਧੀਆ ਕਰਾਰ ਦਿੰਦਿਆਂ ਆਖਿਆ ਕਿ ਸਾਡਾ ਪਰਿਵਾਰ ਵੀ ਇਸ ਸਕੂਲ ਵਾਸਤੇ ਕੋਈ ਕੰਮ ਕਰਨਾ ਚਾਹੁੰਦਾ ਹੈ ਜਿਸ ਬਾਰੇ ਅਸੀਂ ਪ੍ਰਿੰਸੀਪਲ ਅਤੇ ਪਿੰਡ ਵਾਸੀਆਂ ਦੀ ਸਲਾਹ ਨਾਲ ਫ਼ੈਸਲਾ ਲਵਾਂਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਓ ਇੱਕ ਪੜ੍ਹਾਈ ਹੀ ਐਸੀ ਹੈ ਸੋ ਤੁਹਾਨੂੰ ਜ਼ਿੰਦਗੀ ਵਿਚ ਬਹੁਤ ਉੱਪਰ ਪਹੁੰਚਾ ਸਕਦੀ ਹੈ ਇਸ ਲਈ ਖ਼ੂਬ ਮਿਹਨਤ ਕਰੋ। ਇਸ ਮੌਕੇ ਪ੍ਰਿੰਸੀਪਲ ਨੇ ਸਕੂਲ ਦੀਆਂ ਪ੍ਰਾਪਤੀਆਂ ਦਾ ਜਿੱਥੇ ਜ਼ਿਕਰ ਕੀਤਾ ਉੱਥੇ ਇੰਜ. ਸਤਨਾਮ ਸਿੰਘ ਨੇ ਸਕੂਲ ਬਣਨ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਬਾਰੇ ਦੱਸਿਆ। ਇਸ ਮੌਕੇ ਦੋਵੇਂ ਚੌਧਰੀ ਭਰਾਵਾਂ ਨੂੰ ਸਕੂਲ ਆਉਣ ’ਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੂਬੇਦਾਰ ਬਿਸ਼ਨ ਸਿੰਘ ਸਾਬਕਾ ਸਰਪੰਚ ਧਨੋਆ ਅਤੇ ਸਕੂਲ ਦੇ ਸਾਰੇ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਦਿੱਤੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ- ਭਾਗੋਵਾਲ, ਭੱਕਲਾਂ ਅਗਲੀ ਖ਼ਬਰ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਸੰਬੰਧੀ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ/ਸਕੱਤਰਾਂ ਨਾਲ ਮੀਟਿੰਗ ਕੀਤੀ
Ad Position 24