11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ੍ਰੀ ਅਰਜੁਨ ਕਲੱਬ ਟਾਂਡਾ ਵਲੋਂ 75ਵੀਂ ਡਾਇਮੰਡ ਜੁਬਲੀ ’ਤੇ ਰਾਮਲੀਲ੍ਹਾ ਮੰਚਨ ਮੌਕੇ ਹਜ਼ਾਰਾਂ ਲੋਕ ਪੁੱਜੇ

ਟਾਂਡਾ ਉੜਮੁੜ, 11 ਅਕਤੂਬਰ (ਦੀਪਕ ਬਹਿਲ)-ਸ੍ਰੀ ਅਰਜੁਨ ਕਲੱਬ ਟਾਂਡਾ ਵਲੋਂ 75ਵੀਂ ਡਾਇਮੰਡ ਜੁਬਲੀ ਮੌਕੇ ਸ਼ੁਰੂ ਕੀਤੀ ਰਾਮਲੀਲਾ ਮੰਚਨ ਦੌਰਾਨ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੀਤਾ ਵਲੋਂ ਤਾੜਕਾ ਦੇ ਰੋਲ ਵਿਚ ਪੇਸ਼ ਕੀਤੇ ਤਾਂਡਵ ਨੂੰ ਵੇਖ ਕੇ ਹਾਜ਼ਰ ਹਜ਼ਾਰਾਂ ਸ਼ਰਧਾਲੂ ਗੱਦ ਗੱਦ ਹੋ ਗਏ। ਰਾਮ ਲੀਲ੍ਹਾ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਟਾਂਡਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਜਯੋਤੀ ਪ੍ਰਚੰਡ ਕੀਤੀ ਤੇ ਇਸ ਦਾ ਉਦਘਾਟਨ ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ ਤੇ ਸਮਾਜ ਸੇਵੀ ਜਿੰਮੀ ਖੰਨਾ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 12-10-2026
ਟਾਂਡਾ ਉੜਮੁੜ, 11 ਅਕਤੂਬਰ (ਦੀਪਕ ਬਹਿਲ)-ਸ੍ਰੀ ਅਰਜੁਨ ਕਲੱਬ ਟਾਂਡਾ ਵਲੋਂ 75ਵੀਂ ਡਾਇਮੰਡ ਜੁਬਲੀ ਮੌਕੇ ਸ਼ੁਰੂ ਕੀਤੀ ਰਾਮਲੀਲਾ ਮੰਚਨ ਦੌਰਾਨ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੀਤਾ ਵਲੋਂ ਤਾੜਕਾ ਦੇ ਰੋਲ ਵਿਚ ਪੇਸ਼ ਕੀਤੇ ਤਾਂਡਵ ਨੂੰ ਵੇਖ ਕੇ ਹਾਜ਼ਰ ਹਜ਼ਾਰਾਂ ਸ਼ਰਧਾਲੂ ਗੱਦ ਗੱਦ ਹੋ ਗਏ। ਰਾਮ ਲੀਲ੍ਹਾ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਟਾਂਡਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਜਯੋਤੀ ਪ੍ਰਚੰਡ ਕੀਤੀ ਤੇ ਇਸ ਦਾ ਉਦਘਾਟਨ ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ ਤੇ ਸਮਾਜ ਸੇਵੀ ਜਿੰਮੀ ਖੰਨਾ ਨੇ ਕੀਤਾ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਉੱਤਰ ਪ੍ਰਧਾਨ ਮਿੱਕੀ ਪੰਡਿਤ, ਸਨਾਤਨ ਧਰਮ ਸਭਾ ਦੇ ਮੈਂਬਰ ਅਰੁਣ ਕੁਮਾਰ, ਸੁਰਿੰਦਰ ਨਈਅਰ, ਦਿਲਬਾਗ ਰਾਏ, ਅਸ਼ੋਕ ਬਹਿਲ, ਪੰਜਾਬ ਯੂਨੀਵਰਸਿਟੀ ਦੇ ਸੈਨੀਟਰ ਸੰਦੀਪ ਸੀਕਰੀ, ਕਮਲਜੀਤ ਸਿੰਘ ਤੁਲੀ, ਦੁਸਹਿਰਾ ਕਮੇਟੀ ਪ੍ਰਧਾਨ ਸ਼ੁਭਮ ਬਿੱਲਾ, ਪਵਨ ਚੱਡਾ, ਸ੍ਰੀ ਸ਼ਿਵ ਸ਼ਕਤੀ ਕਲੱਬ ਪ੍ਰਧਾਨ ਸੋਨੂੰ ਖੁੱਲਰ, ਗੁਰਮੀਤ ਸਿੰਘ, ਦੀਪਕ ਮਾਹਲਾ, ਸ੍ਰੀ ਰਾਧਾ ਕ੍ਰਿਸ਼ਨ ਮੰਦਰ ਪ੍ਰਧਾਨ ਰਾਜ ਠਾਕੁਰ, ਇਕ ਹਾਥ ਸੇਵਾ ਕੇ ਨਾਮ ਸੁਸਾਇਟੀ ਸਰਪ੍ਰਸਤ ਸੁਮਿਤ ਗੁਪਤਾ, ਰਾਜੂ ਖੋਸਲਾ, ਵਿਵੇਕ ਵਿਜਨ, ਪ੍ਰਸ਼ਾਂਤ ਪੰਡਿਤ, ਅਰਵਿੰਦ ਸਿੰਘ ਰਸੂਲਪੁਰ, ਜਿਮੀ ਖੰਨਾ, ਅੰਮ੍ਰਿਤ ਪਾਲ ਸਿੰਘ ਬਾਜਵਾ, ਦੀਪਕ ਕੁਮਾਰ, ਰਾਜ ਕੁਮਾਰ, ਸੰਗਤ ਜੀਤ ਕੁਮਾਰ ਤੇ ਅਸ਼ਵਨੀ ਮਾਹਲਾ ਤੋਂ ਇਲਾਵਾ ਹੋਰ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਵੈ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਜੈਕਾਰੇ ਲਗਾਏ। ਕਲੱਬ ਦੇ ਸਮੂਹ ਮੈਂਬਰਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਭੁਪਿੰਦਰ ਸਿੰਘ ਨੀਲੂ ਦੀ ਨਿਯੁਕਤੀ ’ਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਅਗਲੀ ਖ਼ਬਰ ਗੁਰਦੁਆਰਾ ਹਰੀਆਂ ਵੇਲਾਂ ’ਚ ਗੁਰਮਤਿ ਸਮਾਗਮ ਕਰਵਾਇਆ
Ad Position 24