14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡੀ ਸ਼ਾਹ ਰਲਹਨ ਸੇਵਾ ਸੁਸਾਇਟੀ ਵਲੋਂ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਅਤੇ ਜੁਰਾਬਾਂ ਭੇਟ

Ad Position 21
No active advertisement
ਅਜੀਤ ਡੈਸਕ 26-12-2025
ਦਸੂਹਾ, 25 ਦਸੰਬਰ (ਕੌਸ਼ਲ)- ਪਿੰਡੀ ਸ਼ਾਹ ਰਲਹਨ ਸੇਵਾ ਸੁਸਾਇਟੀ ਦਸੂਹਾ ਵਲੋਂ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਅਤੇ ਡੀਏਵੀ ਪ੍ਰਾਇਮਰੀ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਅਤੇ ਜੁਰਾਬਾਂ ਭੇਂਟ ਕੀਤੀਆਂ ਗਈਆਂ | ਇਸ ਮੌਕੇ ਬੋਲਦਿਆਂ ਸੁਸਾਇਟੀ ਦੇ ਪ੍ਰਧਾਨ ਵਿਨੋਦ ਕੁਮਾਰ ਰਲਹਨ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਵਿਚ ਦਾਨ ਦੇਣਾ ਸੋਨਾ ਦਾਨ ਦੇਣ ਦੇ ਬਰਾਬਰ ਹੁੰਦਾ ਹੈ | ਉਨਾਂ ਨੇ ਕਿਹਾ ਕਿ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਇੱਕ ਸਦੀ ਪੁਰਾਣਾ ਸਕੂਲ ਹੈ, ਇਸ ਸਕੂਲ ਦੀ ਸਾਡੇ ਕੰਡੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ | ਇਹ ਸਕੂਲ ਜਿੱਥੇ ਸਿੱਖਿਆ ਵਿਚ ਹਮੇਸ਼ਾ ਮੋਹਰੀ ਰਿਹਾ ਉੱਥੇ ਖੇਡਾਂ ਵਿਚ ਵੀ ਇਸ ਸਕੂਲ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ | ਇਸ ਮੌਕੇ ਪਿ੍ੰਸੀਪਲ ਰਾਜੇਸ਼ ਗੁਪਤਾ ਵਲੋਂ ਆਏ ਹੋਏ ਸਾਰਿਆਂ ਦਾ 'ਜੀ ਆਇਆਂ' ਕਿਹਾ ਤੇ ਧੰਨਵਾਦ ਕੀਤਾ ਗਿਆ | ਪ੍ਰਬੰਧਕ ਕਮੇਟੀ ਦੇ ਸਕੱਤਰ ਓਮਕਾਰ ਨਾਥ ਰਲਹਨ ਨੇ ਕਿਹਾ ਕਿ ਆਪ ਵਰਗੇ ਇਲਾਕਾ ਨਿਵਾਸੀਆਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਤਰੱਕੀ ਦੀਆਂ ਲੀਹਾਂ 'ਤੇ ਅੱਗੇ ਵਧ ਰਿਹਾ ਹੈ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਆਏ ਹੋਏ ਸਮੂਹ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪਿ੍ੰਸ ਰਾਜ ਰਲਹਨ (ਪਿੰਟਾ) ਪ੍ਰਬੌਦ ਰਾਜ ਰਲਹਨ (ਨੀਟਾ) ਅਤੇ ਰਾਜਨ ਰਲਹਨ ਅਤੇ ਸਮੂਹ ਰਲਹਨ ਸੁਸਾਇਟੀ ਦੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਹੈਡ ਮਾਸਟਰ ਰਮੇਸ਼ ਜਸਵਾਲ, ਮਾਸਟਰ ਧਰਮਿੰਦਰ ਸਿੰਘ ਜਲੋਟਾ, ਕੁਲਦੀਪ ਕੁਮਾਰ, ਸੁਮਿਤ ਚੋਪੜਾ, ਸਤਜੀਤ ਸਿੰਘ, ਗੁਰਜਿੰਦਰ ਪਾਲ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਂਸਰਬਾਜ਼ ਦੁਕਾਨ ਦੇ ਵਰਕਰ ਤੋਂ ਬੁਲਟ ਮੋਟਰਸਾਈਕਲ ਖੋਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਠੰਡਲ ਦੀ ਅਗਵਾਈ 'ਚ ਸੰਮਤੀ ਮੈਂਬਰ ਰਣਜੀਤ ਸਿੰਘ ਦਾ ਸਨਮਾਨ <br/>
Ad Position 24