ਸੈਲਾ ਖੁਰਦ, 25 ਦਸੰਬਰ (ਹਰਵਿੰਦਰ ਸਿੰਘ ਬੰਗਾ)-ਭਗਤ ਹਰੀ ਸਿੰਘ ਚੈਰੀਟੇਬਲ ਹਸਪਤਾਲ ਪਿੰਡ ਦਦਿਆਲ ਵਿਖੇ ਕੁਆਂਟਮ ਪੇਪਰ ਮਿਲ ਸੈਲਾ ਖੁਰਦ ਦੇ ਸਹਿਯੋਗ ਨਾਲ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅੱਖਾਂ ਦਾ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਗਿਆ | ਕੈਪਾਂ ਦਾ ਉਦਘਾਟਨ ਜਗਰੀਤ ਮੋਹਣ, ਜੀਵਨ ਪ੍ਰਕਾਸ਼ ਬਾਂਸਲ ਸੈਲਾ ਖੁਰਦ, ਹਰਕੀਰਤ ਸਿੰਘ ਦਦਿਆਲ ਅਤੇ ਐਡ. ਵਿਕਾਸ ਬਰਪੱਗਾ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਡਾਕਟਰਾਂ ਦੀ ਟੀਮ ਵਲੋਂ 22 ਮਰੀਜ਼ਾਂ ਦੀ ਅੱਖਾਂ ਦਾ ਚੈਕਅਪ ਕਰਕੇ ਜਰੂਰਤਮੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਦਕਿ ਖੂਨਦਾਨ ਕੈਂਪ ਦੌਰਾਨ 43 ਵਿਅਕਤੀਆਂ ਨੇ ਖੂਨਦਾਨ ਕੀਤਾ | ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਰਣਜੀਤ ਸਿੰਘ, ਬੀ.ਕੇ. ਦੀਮਾਨਾ, ਡਾ. ਕੁਲਦੀਪ ਸਿੰਘ ਬੰਗਾ, ਡਾ. ਨਿਸ਼ਾਤ ਭਾਟੀਆ, ਡਾ. ਆਸ਼ੁਤੋਸ਼ ਸਮੇਤ ਹੋਰ ਮੈਂਬਰ ਹਾਜ਼ਰ ਸਨ | ਸਮਾਜ ਸੇਵਕ ਹਰਕੀਰਤ ਸਿੰਘ ਦਦਿਆਲ ਨੇ ਸਾਰਿਆਂ ਦਾ ਧੰਨਵਾਦ ਕੀਤਾ |