ਹੁਸ਼ਿਆਰਪੁਰ, 25 ਦਸੰਬਰ (ਬਲਜਿੰਦਰਪਾਲ ਸਿੰਘ)-ਸਾਬਕਾ ਪ੍ਰਧਾਨ ਮੰਤਰੀ ਸਵ: ਅਟਲ ਬਿਹਾਰੀ ਵਾਜਪਾਈ ਦੇ 101ਵੇਂ ਜਨਮ ਦਿਨ ਸਬੰਧੀ ਭਾਜਪਾ ਸਪੋਰਟਸ ਸੈੱਲ ਵਲੋਂ ਸਮਾਗਮ ਕਰਵਾਇਆ ਗਿਆ | ਜਿਸ 'ਚ ਸੈੱਲ ਦੇ ਸਾਬਕਾ ਪ੍ਰਧਾਨ ਡਾ: ਰਮਨ ਘਈ ਨੇ ਵਾਜਪਾਈ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਉਨ੍ਹਾਂ ਕਿਹਾ ਕਿ ਸਵ: ਵਾਜਪਾਈ ਨੂੰ ਵਿਸ਼ਵ ਪੱਧਰੀ ਨੇਤਾ ਦੇ ਰੂਪ 'ਚ ਜਾਣਿਆ ਜਾਂਦਾ ਹੈ, ਜੋ ਦੇਸ਼ ਦੇ ਮਾਣ ਵਧਿਆ ਹੈ | ਉਨ੍ਹਾਂ ਕਿਹਾ ਕਿ ਸਵ: ਵਾਜਪਾਈ ਨੇ ਆਪਣੇ ਰਾਜਸੀ ਜੀਵਨ ਦੌਰਾਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦੇਸ਼ ਦੀ ਬਿਹਤਰੀ ਲਈ ਪਾਏ ਯੋਗਦਾਨ ਦੇ ਚੱਲਦਿਆਂ ਉਨ੍ਹਾਂ ਦਾ ਹਰੇਕ ਰਾਜਸੀ ਪਾਰਟੀ ਵਲੋਂ ਸਨਮਾਨ ਕੀਤਾ ਜਾਂਦਾ ਰਿਹਾ | ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਸਮਾਜ ਅਤੇ ਦੇਸ਼ ਹਿੱਤ 'ਚ ਕੰਮ ਕਰਨ ਲਈ ਪ੍ਰਣ ਲੈਣਾ ਚਾਹੀਦਾ ਹੈ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੋਹਿਤ ਸੰਧੂ, ਡਾ: ਰਾਜ ਕੁਮਾਰ ਸੈਣੀ, ਜਸਵੀਰ ਸਿੰਘ, ਡਾ: ਵਸ਼ਿਸ਼ਟ ਕੁਮਾਰ, ਵਿਕਾਸ ਕੁਮਾਰ, ਮਨੀ ਸਿੰਘ, ਪੰਕਜ ਕੁਮਾਰ ਆਦਿ ਹਾਜ਼ਰ ਸਨ |