ਹੁਸ਼ਿਆਰਪੁਰ, 25 ਦਸੰਬਰ (ਨਰਿੰਦਰ ਸਿੰਘ ਬੱਡਲਾ)-ਪੀ.ਐਨ.ਬੀ. ਗ੍ਰਾਮੀਣ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਵਲੋਂ ਫਾਸਟ ਫੂਡ ਸਟਾਲ ਉਦਮੀ ਦੇ ਸਿਖਲਾਈ ਕੋਰਸ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਅਨਿਲ ਕੁਮਾਰ ਝਾਂਜੀ ਚੀਫ਼ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਬਬਲਦੀਪ ਸਿੰਘ ਮੈਨੇਜਰ ਲੀਡ ਬੈਂਕ ਆਫ਼ਿਸ ਨੇ ਸ਼ਿਰਕਤ ਕੀਤੀ | ਡਾਇਰੈਕਟਰ ਗੁਰਪ੍ਰੀਤ ਸਿੰਘ ਪੀ.ਐਨ.ਬੀ. ਆਰ.ਸੈਟੀ ਨੇ ਬੱਚਿਆਂ ਅਤੇ ਸਮੂਹ ਸਟਾਫ਼ ਦਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਮਿਹਨਤ ਕਰਨ ਲਈ ਤੇ ਆਪਣਾ ਰੋਜ਼ਗਾਰ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਏ.ਕੇ. ਝਾਂਜੀ ਨੇ ਵੀ ਬੱਚਿਆਂ ਨਾਲ ਆਪਣਾ ਕੀਮਤੀ ਅਨੁਭਵ ਸਾਂਝਾ ਕੀਤਾ | ਇਸ ਮੌਕੇ ਸਟਾਫ਼ ਮੈਂਬਰ ਸਾਕਸ਼ੀ ਜੋਸ਼ੀ, ਸ਼ਿਵ ਕੁਮਾਰ, ਅਮਨੀਤ ਤੇ ਬੰਦਨਾ ਵੀ ਹਾਜ਼ਰ ਸਨ |