12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨੈਸ਼ਨਲ ਕਲੀਨਰੀ ਚੈਲੇਂਜ ਸੀਜ਼ਨ-3 ਦੇ ਪਹਿਲੇ ਦੌਰ ਦਾ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 26-12-2025
ਹੁਸ਼ਿਆਰਪੁਰ, 25 ਦਸੰਬਰ (ਬਲਜਿੰਦਰਪਾਲ ਸਿੰਘ)-ਐਨ.ਐਫ.ਸੀ.ਆਈ. (ਨੈਸ਼ਨਲ ਫਿਨਿਸ਼ਿੰਗ ਐਂਡ ਕੁਕਰੀ ਇੰਸਟੀਚਿਊਟ) ਨੇ ਐਨ.ਸੀ.ਸੀ.-2026 (ਨੈਸ਼ਨਲ ਕਲੀਨਰੀ ਚੈਲੇਂਜ) ਸੀਜ਼ਨ-3 ਦੇ ਪਹਿਲੇ ਦੌਰ ਦਾ ਮੁਕਾਬਲਾ ਕਰਵਾਇਆ | ਜ਼ਿਕਰਯੋਗ ਹੈ ਕਿ ਰਾਸ਼ਟਰੀ ਪੱਧਰ ਦੇ ਕੁਕਿੰਗ ਮੁਕਾਬਲੇ 'ਚ ਦੇਸ਼ ਭਰ ਦੇ ਐਨ.ਐਫ.ਸੀ.ਆਈ. ਗਰੁੱਪ ਤੋਂ ਕਰੀਬ 1300 ਵਿਦਿਆਰਥੀ ਹਿੱਸਾ ਲੈਣਗੇ | ਸੈਂਟਰ ਮੈਨੇਜਰ ਇੰਦਰਵੀਰ ਸਿੰਘ ਨੇ ਦੱਸਿਆ ਕਿ ਇਹ ਮੁਕਾਬਲਾ ਨਵੀਂ ਉੱਭਰ ਰਹੀਆਂ ਸ਼ੈਫ ਪ੍ਰਤਿਭਾਵਾਂ ਨੂੰ ਆਪਣੀ ਰਸੋਈ ਕਲਾ ਅਤੇ ਰਚਨਾਤਮਿਕਤਾ ਦਿਖਾਉਣ ਲਈ ਸ਼ਕਤੀਸ਼ਾਲੀ ਮੰਚ ਪ੍ਰਦਾਨ ਕਰਦਾ ਹੈ | ਮੁਕਾਬਲੇ ਦੇ ਪਹਿਲੇ ਦੌਰ ਦਾ ਮੁਕਾਬਲਾ ਐਨ.ਐਫ.ਸੀ.ਆਈ. ਹੁਸ਼ਿਆਰਪੁਰ ਕੈਂਪਸ 'ਚ ਕਰਵਾਇਆ ਗਿਆ, ਜਿੱਥੇ ਹੁਸ਼ਿਆਰਪੁਰ ਦੇ 73 ਵਿਦਿਆਰਥੀਆਂ ਨੇ ਦੂਜੇ ਦੌਰ 'ਚ ਜਗ੍ਹਾ ਬਣਾਉਣ ਲਈ ਬੜੇ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀਆਂ ਵਲੋਂ ਬਣਾਏ ਖਾਣਿਆਂ ਦੀ ਜੱਜਮੈਂਟ ਵਿਜੇ ਸਿੰਘ ਜਨਰਲ ਮੈਨੇਜਰ, ਫਾਰਚੂਨ ਹੋਟਲ, ਰਾਜ ਕੁਮਾਰ ਐਗਜ਼ੀਕਿਊਟਿਵ ਸ਼ੈਫ਼ ਫਾਰਚੂਨ ਹੋਟਲ ਅਤੇ ਕਾਜਲ ਸਰਕਾਰ ਐਗਜ਼ੀਕਿਊਟਿਵ ਸ਼ੈਫ਼ ਰਾਇਲ ਪਲਾਜ਼ਾ ਹੋਟਲ ਨੇ ਕੀਤੀ | ਇਸ ਮੌਕੇ ਸੈਂਟਰ ਮੈਨੇਜਰ ਇੰਦਰਵੀਰ ਸਿੰਘ ਨੇ ਕਿਹਾ ਕਿ ਐਨ.ਸੀ.ਸੀ. ਵਰਗੇ ਮੁਕਾਬਲੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਅਸਲ ਇੰਡਸਟਰੀ ਚੈਲੇਂਜਾਂ ਲਈ ਤਿਆਰ ਕਰਦੇ ਹਨ | ਉਨ੍ਹਾਂ ਦੱਸਿਆ ਕਿ ਫਾਈਨਲ ਮੁਕਾਬਲਾ 30 ਜਨਵਰੀ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ 'ਚ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਸਕੂਲ 'ਚ ਬਣਾਏ ਜਾ ਰਹੇ ਦੋ ਨਵੇਂ ਕਮਰਿਆਂ ਦਾ ਨੀਂਹ ਪੱਥਰ ਸੰਤ ਤੇਜਾ ਸਿੰਘ ਨੇ ਰੱਖਿਆ <br/> ਅਗਲੀ ਖ਼ਬਰ ਫਾਸਟ ਫੂਡ ਸਟਾਲ ਉੱਦਮੀ ਦਾ ਸਿਖਲਾਈ ਕੋਰਸ ਸ਼ੁਰੂ <br/>
Ad Position 24