ਭੰਗਾਲਾ, 25 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਮੰਝਪੁਰ ਵਿਖੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਹ ਜਾਣਕਾਰੀ ਸਾਂਝੀ ਕਰਦੇ ਹੋਏ ਭਾਈ ਦਿਲਬਾਗ ਸਿੰਘ ਮੰਝਪੁਰ ਨੇ ਦੱਸਿਆ ਕਿ ਅੰਮਿ੍ਤ ਵੇਲੇ ਅਖੰਡ ਪਾਠ ਦੇ ਭੋਗ ਉਪਰੰਤ ਵੈਰਾਗਮਈ ਕੀਰਤਨ ਦੀਵਾਨ ਸਜਾਏ ਗਏ ਜਿਸ ਵਿਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਜਥੇ ਤੋਂ ਉਪਰੰਤ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਨੇ ਮਾਤਾ ਗੁਜਰੀ ਜੀ, ਸਾਹਿਬਜ਼ਾਦਿਆਂ, ਮੋਤੀ ਰਾਮ ਮਹਿਰਾ, ਦੀਵਾਨ ਟੋਡਰ ਮਲ ਦੇ ਇਤਿਹਾਸ ਨੂੰ ਸਰਵਣ ਕਰਵਾਇਆ | ਇਸ ਸਮੇਂ ਚੇਅਰਮੈਨ ਸੁਰਜੀਤ ਸਿੰਘ ਭੱਟੀਆਂ, ਭਾਈ ਸੁਰਜੀਤ ਸਿੰਘ ਕੋਟਲੀ ਸੈਣੀਆਂ, ਗਿਆਨੀ ਮਿਹਰ ਸਿੰਘ ਮੰਝਪੁਰ, ਭਾਈ ਬਲਵੀਰ ਸਿੰਘ, ਭਾਈ ਸਤਨਾਮ ਸਿੰਘ ਮੰਝਪੁਰ, ਭਾਈ ਪ੍ਰਗਟ ਸਿੰਘ, ਭਾਈ ਬਲਜੀਤ ਸਿੰਘ ਮੰਝਪੁਰ, ਭਾਈ ਸਿਕੰਦਰ ਸਿੰਘ ਮੰਝਪੁਰ, ਭਾਈ ਦਲਜੀਤ ਸਿੰਘ ਮੰਝਪੁਰ, ਭਾਈ ਗੁਰਪ੍ਰੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਸੁਰਿੰਦਰ ਸਿੰਘ ਮੰਝਪੁਰ, ਭਾਈ ਸ਼ਿਵ ਸਿੰਘ ਮੰਝਪੁਰ ਆਦਿ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |